ਜਾਹਨਵੀ ਕਪੂਰ ਨੇ ਹਾਲ ਹੀ 'ਚ ਗੁਲਾਬੀ ਸਾੜੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਾਹਨਵੀ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਫੈਸ਼ਨ ਸੈਂਸ ਲਈ ਕਾਫੀ ਮਸ਼ਹੂਰ ਹੈ ਬਾਲੀਵੁੱਡ ਅਭਿਨੇਤਰੀ ਜਾਹਨਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਹਾਲ ਹੀ 'ਚ ਜਾਹਨਵੀ ਨੇ ਪਿੰਕ ਕਲਰ ਦੀ ਸਾੜੀ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਸ ਸਿੰਪਲ ਸ਼ਿਫੋਨ ਸਾੜ੍ਹੀ 'ਚ ਅਦਾਕਾਰਾ ਕਾਫੀ ਗਲੈਮਰਸ ਲੱਗ ਰਹੀ ਹੈ ਇਸ ਸਾੜ੍ਹੀ 'ਚ ਹਲਕੀ ਕਢਾਈ ਕੀਤੀ ਗਈ ਹੈ, ਜੋ ਸਿੰਪਲ ਸਾੜੀ ਨੂੰ ਖੂਬਸੂਰਤ ਬਣਾ ਰਹੀ ਹੈ ਅਦਾਕਾਰਾ ਨੇ ਇਸ ਸਾੜ੍ਹੀ ਦੇ ਨਾਲ ਗੁਲਾਬੀ ਤੇ ਹਰੇ ਰੰਗ ਦਾ ਚੋਕਰ ਸਟਾਈਲ ਨੇਕਲੇਸ ਪਹਿਨਿਆ ਹੈ ਅਦਾਕਾਰਾ ਨੇ ਹਲਕੇ ਮੇਕਅਪ ਤੇ ਓਪਨ ਹੇਅਰਸਟਾਈਲ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ ਜਾਹਨਵੀ ਕਪੂਰ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ