ਜਸਟਿਨ ਨੇ ਦੱਸਿਆ ਕਿ ਰਾਮਸੇ ਹੰਟ ਸਿੰਡਰੋਮ ਵਾਇਰਸ ਦਾ ਹਮਲਾ ਹੋਇਆ ਹੈ ਜਿਸ ਕਾਰਨ ਉਨ੍ਹਾਂ ਦਾ ਚਿਹਰਾ ਅਧਰੰਗ ਹੋ ਗਿਆ ਹੈ ਜਸਟਿਨ ਦੇ ਅਧਰੰਗ ਬਾਰੇ ਜਾਣ ਕੇ ਉਸ ਦੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ ਲੋਕਾਂ ਨੇ ਉਸ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਜਸਟਿਨ ਦੀ ਪਤਨੀ ਹੈਲੀ ਬੀਬਰ ਨੇ ਗਾਇਕ ਨੂੰ ਇੱਕ ਸਿਹਤ ਅਪਡੇਟ ਦਿੱਤੀ ਹੈ ਹੈਲੀ ਬੀਬਰ ਮੁਤਾਬਕ ਜਸਟਿਨ ਪਹਿਲਾਂ ਤੋਂ ਠੀਕ ਹੈ ਅਤੇ ਬਿਹਤਰ ਹੋ ਰਿਹਾ ਹੈ ਗੁੱਡ ਮਾਰਨਿੰਗ ਅਮਰੀਕਾ ਨਾਲ ਗੱਲ ਕਰਦੇ ਹੋਏ ਹੈਲੀ ਬੀਬਰ ਨੇ ਕਿਹਾ ਉਹ ਹਰ ਦਿਨ ਬਿਹਤਰ ਮਹਿਸੂਸ ਕਰ ਰਹੇ ਹਨ ਜੋ ਹੋਇਆ ਉਹ ਬਹੁਤ ਡਰਾਉਣਾ ਸੀ ਅਤੇ ਬਹੁਤ ਅਚਾਨਕ ਸੀ