Jyoti Nooran With Ritu Nooran Controversy: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਬਾਅਦ ਲਗਾਤਾਰ ਵਿਵਾਦਾਂ ਵਿੱਚ ਚੱਲ ਰਹੀ ਹੈ। ਗਾਇਕਾ ਦੀ ਜ਼ਿੰਦਗੀ ਨਾਲ ਜੁੜੇ ਵਿਵਾਦ ਕਿਸੇ ਕੋਲੋਂ ਲੁੱਕੇ ਨਹੀਂ ਹਨ। ਪਤੀ ਕੁਨਾਲ ਪਾਸੀ ਅਤੇ ਆਪਣੇ ਮਾਪਿਆਂ ਨਾਲ ਵਿਵਾਦਾਂ ਤੋਂ ਬਾਅਦ ਹੁਣ ਜੋਤੀ ਨੂਰਾਂ ਖਿਲਾਫ ਉਨ੍ਹਾਂ ਦੀ ਛੋਟੀ ਭੈਣ ਰੀਤੂ ਨੇ ਹੱਲਾ ਬੋਲ ਦਿੱਤਾ ਹੈ। ਦੱਸ ਦੇਈਏ ਕਿ ਜੋਤੀ ਦੇ ਪਹਿਲਾਂ ਹੀ ਆਪਣੀ ਵੱਡੀ ਭੈਣ ਸੁਲਤਾਨਾ ਨਾਲ ਵਿਵਾਦ ਚੱਲ ਰਹੇ ਸਨ। ਇਸ ਵਿਚਾਲੇ ਉਨ੍ਹਾਂ ਦੀ ਛੋਟੀ ਭੈਣ ਰੀਤੂ ਨੇ ਪਤੀ ਨਾਲ ਮਿਲ ਗਾਇਕਾ ਜੋਤੀ ਨੂਰਾਂ ਉੱਪਰ ਕਈ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਪ੍ਰੈੱਸ ਕਾਨਫਰੰਸ ਕਰ ਜੋਤੀ ਨੂਰਾਂ ਵੱਲੋਂ ਉਨ੍ਹਾਂ ਨਾਲ ਕੀਤੇ ਜਾ ਰਹੇ ਧੱਕੇ ਦਾ ਖੁਲਾਸਾ ਕੀਤਾ ਹੈ। ਦਰਅਸਲ, ਰੀਤੂ ਨੂਰਾਂ ਨੇ ਆਪਣੀ ਵੱਡੀ ਭੈਣ ਜੋਤੀ ਨੂਰਾਂ ਤੇ ਇਹ ਦੋਸ਼ ਲਗਾਏ ਹਨ ਕਿ ਸ਼ੋਅਜ਼ ਤੋਂ ਬਾਅਦ ਉਨ੍ਹਾਂ ਨੂੰ ਪੈਮੇਂਟ ਨਹੀਂ ਦਿੱਤੀ ਜਾ ਰਹੀ। ਰੀਤੂ ਨੂਰਾਂ ਵੱਲੋਂ ਅੰਮਿਤਸਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਜੋਤੀ ਨੂਰਾਂ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜੋਤੀ ਅਤੇ ਉਸ ਦੀ ਟੀਮ ਨੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਜੋਤੀ ਉਹਨਾਂ ਨੂੰ ਸ਼ੋਅ ਵਿੱਚ ਲੈ ਕੇ ਤਾਂ ਜਾਂਦੀ ਹੈ। ਪਰ ਉਹਨਾਂ ਨੂੰ ਬਣਦਾ ਹੱਕ ਨਹੀਂ ਦਿੰਦੀ। ਇਸ ਸਭ ਦੇ ਚਲਦੇ ਜਦੋਂ ਉਹਨਾਂ ਨੇ ਆਪਣਾ ਹੱਕ ਮੰਗਿਆ ਤਾਂ ਜੋਤੀ ਨੂਰਾਂ ਦੇ ਬੁਆਏ ਫ੍ਰੈਂਡ ਨੇ ਉਹਨਾਂ ਦੀ ਗੱਡੀ ਦੀ ਤੋੜ ਭੰਨ ਕੀਤੀ। ਰੀਤੂ ਨੂਰਾਂ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਇਸਦੀ ਸ਼ਿਕਾਇਤ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਹੈ। ਪਰ ਪੁਲਿਸ ਪ੍ਰਸ਼ਾਸਨ ‘ਤੇ ਜੋਤੀ ਨੂਰਾਂ ਵਲੋਂ ਦਬਾਅ ਪਵਾਇਆ ਜਾ ਰਿਹਾ ਹੈ ਜਿਸਦੇ ਚਲਦੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਗੱਲਬਾਤ ਦੌਰਾਨ ਰੀਤੂ ਦੇ ਪਤੀ ਨੇ ਦੱਸਿਆ ਕਿ ਉਹ ਗੁੰਡਾਗਰਦੀ ਦਿਖਾਉਂਦੀ ਆ। ਇਸ ਤੇ ਰੀਤੂ ਨੇ ਕਿਹਾ ਕਿ ਉਹ ਗਾਉਂਦੀ ਸੂਫ਼ੀ ਆ ਪਰ ਸੂਫ਼ੀ ਹੈ ਨਹੀਂ ਉਹ ਖੁਦ ਨੂੰ ਗੁੰਡੀ ਸਮਝਦੀ ਆ...