Jyoti Nooran- Usman Noor Video: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਆਪਣੀ ਗਾਇਕੀ ਨਾਲ ਵਾਹੋ-ਵਾਹੀ ਖੱਟਣ ਵਾਲੀ ਜੋਤੀ ਨੂਰਾਂ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਗਾਇਕਾ ਆਪਣਾ ਅਤੀਤ ਭੁੱਲਾ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੀ ਹੈ। ਇਹ ਗੱਲ ਉਨ੍ਹਾਂ ਦੇ ਸੋਸ਼ਲ ਮੀਡੀਆ ਉੱਪਰ ਉਸਮਾਨ ਨੂਰ ਨਾਲ ਸਾਂਝੀ ਕੀਤੀ ਵੀਡੀਓ ਤੋਂ ਸਾਫ ਹੁੰਦਾ ਹੈ। ਕੁਝ ਹਫ਼ਤੇ ਪਹਿਲਾਂ ਜੋਤੀ ਨੂਰਾਂ ਨੇ ਉਸਮਾਨ ਨੂਰ ਨਾਲ ਆਪਣਾ ਖਾਸ ਵੀਡੀਓ ਸ਼ੇਅਰ ਕੀਤਾ ਸੀ। ਜਿਸ ਵਿੱਚ ਉਨ੍ਹਾਂ ਦਾ ਮਸਤੀ ਦੇ ਨਾਲ-ਨਾਲ ਰੋਮਾਂਟਿਕ ਅੰਦਾਜ਼ ਨਜ਼ਰ ਆਇਆ ਸੀ। ਹੁਣ ਇੱਕ ਵਾਰ ਫਿਰ ਤੋਂ ਜੋਤੀ ਨੂਰਾਂ ਨੇ ਇੱਕ ਖਾਸ ਵੀਡੀਓ ਸਾਂਝਾ ਕੀਤਾ ਹੈ। ਦਰਅਸਲ, ਗਾਇਕਾ ਵੱਲੋਂ ਉਸਮਾਨ ਨਾਲ ਖਾਸ ਪਲਾਂ ਦਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜੋ ਕਿ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਜੋਤੀ ਨੂਰਾਂ ਅਤੇ ਉਸਮਾਨ ਨੂਰ ਬੇਹੱਦ ਖੁਸ਼ ਦਿਖਾਈ ਦੇ ਰਹੇ ਹਨ। ਜੋਤੀ ਨੂਰਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਲਿਖਿਆ, ਮੇਰੇ ਮਾਲਿਕ ਦਾਤਾ ਹਜਵੇਰੀ ਸਭ ਨੂੰ ਖੁਸ਼ੀਆਂ ਦੇਣਾ... ਪ੍ਰਸ਼ੰਸਕਾਂ ਵੱਲੋਂ ਵੀ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਆਪਣੀ ਵਿਆਹੁਤਾ ਜ਼ਿੰਦਗੀ ਦੇ ਵਿਵਾਦਾਂ ਵਿੱਚੋਂ ਨਿਕਲ ਕੇ ਜੋਤੀ ਨੂਰਾਂ ਅੱਗੇ ਵੱਧ ਚੁੱਕੀ ਹੈ। ਗਾਇਕਾ ਵੱਲੋਂ ਆਪਣੇ ਪਤੀ ਕੁਨਾਲ ਪਾਸੀ ਖਿਲਾਫ ਸੋਸ਼ਲ ਮੀਡੀਆ ਉੱਪਰ ਵੀਡੀਓ ਸਾਂਝੇ ਕਰ ਕਈ ਵੱਡੇ ਖੁਲਾਸੇ ਕੀਤੇ ਗਏ ਸੀ। ਹਾਲਾਂਕਿ ਦੋਵਾਂ ਨੇ ਇੱਕ-ਦੂਜੇ ਖਿਲਾਫ ਕਈ ਦੋਸ਼ ਲਗਾਏ ਸੀ। ਫਿਲਹਾਲ ਵਿਆਹੁਤਾ ਜ਼ਿੰਦਗੀ ਦੇ ਵਿਵਾਦ ਵਿੱਚੋਂ ਨਿਕਲ ਜੋਤੀ ਨੂਰਾਂ ਜ਼ਿਆਦਾਤਰ ਉਸਮਾਨ ਨੂਰ ਨਾਲ ਦਿਖਾਈ ਦੇ ਰਹੀ ਹੈ। ਜਦਕਿ ਉਸਮਾਨ ਨੂਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਗਾਇਕਾ ਵੱਲੋਂ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਉਸਮਾਨ ਨੂਰ ਕਈ ਵਾਰ ਜੋਤੀ ਨੂਰਾਂ ਨਾਲ ਸਟੇਜ ਸ਼ੋਅਜ਼ ਦੌਰਾਨ ਇਕੱਠੇ ਦੇਖੇ ਜਾਂਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਜੋਤੀ ਦੀ ਸੁਰੱਖਿਆ ਕਰਦੇ ਦੇਖਿਆ ਜਾਂਦਾ ਹੈ।