Diljit Dosanjh New Post: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਆਪਣੀ ਗਾਇਕੀ ਦੇ ਨਾਲ-ਨਾਲ ਰੰਗੀਨ ਸਟਾਈਲ ਨਾਲ ਸਭ ਦਾ ਧਿਆਨ ਖਿੱਚ ਰਹੇ ਹਨ। ਦਰਅਸਲ, ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲ਼ੋਂ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਵਿੱਚ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਦਿਲਜੀਤ ਦਾ ਰੰਗਲਾ ਅੰਦਾਜ਼ ਨਜ਼ਰ ਆ ਰਿਹਾ ਹੈ। ਤੁਸੀ ਦੇਖ ਸਕਦੇ ਹੋ ਦਿਲਜੀਤ ਕਿਵੇਂ ਆਪਣੇ ਨਵੇਂ ਗੀਤ ਦੀ ਰਿਕਾਰਡਿੰਗ ਵਿੱਚ ਰੁੱਝੇ ਹੋਏ ਹਨ। ਪੰਜਾਬੀ ਗਾਇਕ ਦੇ ਨਾਲ ਕੁਝ ਵਿਦੇਸ਼ੀ ਸਿਤਾਰੇ ਵੀ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਕਲਾਕਾਰ ਇਨ੍ਹੀਂ ਦਿਨੀਂ ਆਪਣੀ ਐਲਬਮ Ghost ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਦੋਸਾਂਝਾਵਾਲੇ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਸੀ ਕਿ ਇਸ ਐਲਬਮ ਵਿੱਚ ਕਰੀਬ 21 ਗਾਣੇ ਸ਼ਾਮਿਲ ਹਨ। ਜਿਸ ਵਿੱਚੋਂ 18 ਤਿਆਰ ਕੀਤੇ ਜਾ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਦਿਲਜੀਤ ਨੇ ਇਸ ਐਲਬਮ ਵਿੱਚ ਪ੍ਰਸ਼ੰਸਕਾ ਲਈ ਪਿਆਰ ਦੇ ਰੰਗ ਵੀ ਭਰੇ ਹਨ। ਕਲਾਕਾਰ ਨੇ ਇੱਕ ਪੋਸਟ ਰਾਹੀਂ ਦੱਸਿਆ ਸੀ ਕਿ ਉਨ੍ਹਾਂ ਦੀ ਐਲਬਮ ਵਿੱਚ ਰੋਮਾਂਟਿਕ ਗੀਤ ਵੀ ਸ਼ਾਮਿਲ ਹਨ। ਹਾਲਾਂਕਿ ਦਿਲਜੀਤ ਆਪਣੀ ਨਵੀਂ ਐਲਬਮ ਵਿੱਚ ਵਿਦੇਸ਼ੀ ਸਿਤਾਰਿਆਂ ਨਾਲ ਮਿਲ ਹੋਰ ਕੀ-ਕੀ ਧਮਾਕਾ ਕਰਨ ਵਾਲੇ ਹਨ। ਇਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਵਰਕਫਰੰਟ ਦੀ ਗੱਲ਼ ਕਰਿਏ ਐਲਬਮ Ghost ਤੋਂ ਇਲਾਵਾ ਦਿਲਜੀਤ ਜਲਦ ਹੀ ਪਰੀਣੀਤੀ ਚੋਪੜਾ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਣਗੇ। ਦਰਅਸਲ, ਦੋਵੇਂ ਸਿਤਾਰੇ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਅਹਿਮ ਭੂਮਿਕਾ ਨਿਭਾਅ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨਗੇ। ਹਾਲਾਂਕਿ ਇਹ ਫਿਲਮ ਨੈਟਫਲਿਕਸ ਉੱਪਰ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਦਿਲਜੀਤ ਅਦਾਕਾਰਾ ਨਿਮਰਤ ਖਹਿਰਾ ਨਾਲ ਫਿਲਮ ਜੋੜੀ ਵਿੱਚ ਵੇਖੇ ਗਏ ਸੀ। ਇਸ ਫਿਲਮ ਵਿੱਚ ਦੋਵਾਂ ਦੀ ਕੈਮਿਸਟ੍ਰੀ ਪ੍ਰਸ਼ੰਸਕਾਂ ਨੇ ਬੇਹੱਦ ਪਸੰਦ ਕੀਤੀ।