Punjabi Singer R Nait: ਆਰ ਨੇਤ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਇੰਨੀਂ ਦਿਨੀਂ ਆਰ ਨੇਤ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਹੈ। ਦਰਅਸਲ, ਇਸ ਵਾਰ ਆਰ ਨੇਤ ਆਪਣੇ ਕਿਸੇ ਗੀਤ ਨਹੀਂ ਸਗੋਂ ਨੇਕ ਕੰਮ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਆਖਿਰ ਪੰਜਾਬੀ ਗਾਇਕ ਕਿਉਂ ਸੁਰਖੀਆਂ ਬਟੋਰ ਰਿਹਾ ਹੈ, ਤੁਸੀ ਵੀ ਵੇਖੋ ਇਹ ਵੀਡੀਓ... ਅਸਲ ਵਿੱਚ ਆਰ ਨੇਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜੋ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਵਿੱਚ ਪੰਜਾਬੀ ਗਾਇਕ ਲੋੜਵੰਦ ਕੁੜੀਆਂ ਨੂੰ ਸਮਾਨ ਵੰਡਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ, ਆਰ ਨੇਤ ਨੇ ਆਪਣੇ ਜਨਮਦਿਨ ਉੱਪਰ 8 ਲੋੜਵੰਦ ਕੁੜੀਆਂ ਦਾ ਵਿਆਹ ਕਰਵਾਇਆ। ਉਨ੍ਹਾਂ ਦੀ ਇਸ ਦਿਆਲਤਾ ਨੂੰ ਦੇਖ ਪ੍ਰਸ਼ੰਸਕ ਵੀ ਖੂਬ ਤਾਰੀਫ਼ ਕਰ ਰਹੇ ਹਨ। ਕਲਾਕਾਰ ਨੇ ਆਪਣੇ ਜਨਮਦਿਨ ਨੂੰ ਬਹੁਤ ਹੀ ਸਧਾਰਨ ਅਤੇ ਖਾਸ ਤਰੀਕੇ ਨਾਲ ਮਨਾਇਆ। ਪਾਰਟੀਆਂ ਜਾਂ ਤੋਹਫ਼ਿਆਂ ਦੀ ਬਜਾਏ, ਆਰ ਨੇਤ ਨੇ 8 ਗਰੀਬ ਲੜਕੀਆਂ ਦੇ ਵਿਆਹਾਂ ਨੂੰ ਸਪਾਂਸਰ ਕੀਤਾ, ਉਹਨਾਂ ਦੇ ਜੀਵਨ ਵਿੱਚ ਉਮੀਦ ਅਤੇ ਖੁਸ਼ੀ ਦੀ ਲਹਿਰ ਪੈਦਾ ਕੀਤੀ। ਪੰਜਾਬੀ ਗਾਇਕ ਦੇ ਇਸ ਨੇਕ ਕੰਮ ਦੀ ਤਾਰੀਫ਼ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਇਹੋ-ਜਿਹੇ ਕਲਾਕਾਰਾਂ ਨੂੰ ਲੋੜ ਹੈ ਸਾਨੂੰ... ਇਸ ਤੋਂ ਇਲਾਵਾ ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਕਿਹਾ ਬਹੁਤ ਸੋਹਣਾ ਕੀਤਾ... ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਆਰ ਨੇਤ ਦਾ ਨਵਾਂ ਗੀਤ ਹੌਮਲੈੱਸ ਰਿਲੀਜ਼ ਹੋਇਆ ਹੈ। ਗੀਤ ਦੇ ਬੋਲ ਵੀ ਖੁਦ ਆਰ ਨੇਤ ਨੇ ਲਿਖੇ ਹਨ। ਇਸ ਗੀਤ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।