Diljit Dosanjh Ghost Album: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਆਪਣੀ ਗਾਇਕੀ ਦੇ ਨਾਲ-ਨਾਲ ਦਿਲਜੀਤ ਦਾ ਡੈਸ਼ਿੰਗ ਅੰਦਾਜ਼ ਸਭ ਦਾ ਧਿਆਨ ਖਿੱਚ ਰਿਹਾ ਹੈ। ਹਾਲ ਹੀ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਐਲਬਮ ਘੋਸਟ ਵਿੱਚੋਂ 18 ਗੀਤ ਤਿਆਰ ਕੀਤੇ ਜਾ ਚੁੱਕੇ ਹਨ। ਇਸ ਐਲਬਨ ਵਿੱਚ ਕਰੀਬ 21 ਗਾਣੇ ਹਨ। ਇਸ ਵਿਚਾਲੇ ਦੋਸਾਂਝਾਵਾਲਾ ਨੇ ਦੱਸਿਆ ਕਿ ਇਸ ਵਿੱਚ ਰੋਮਾਂਟਿਕ ਗੀਤ ਵੀ ਸ਼ਾਮਿਲ ਹਨ। ਉਨ੍ਹਾਂ ਆਪਣੀਆਂ ਡੈਸ਼ਿੰਗ ਤਸਵੀਰਾਂ ਸੋਸਲ਼ ਮੀਡੀਆ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕਰਦੇ ਹੋਏ ਲਿਖਿਆ, ਇੱਕ ਹੋਰ ਰੋਮਾਂਟਿਕ ਗੀਤ... ਇਸਦੇ ਨਾਲ ਹੀ ਦਿਲਜੀਤ ਨੇ ਹੋਰ ਤਸਵੀਰਾਂ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਐਲਬਮ ਗੀਤ ਦਾ ਕ੍ਰਮ (sequence) ਇੱਕ ਵੱਡਾ ਕੰਮ ਹੈ... ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਕੁਝ ਦਿਨ ਪਹਿਲਾਂ ਅਮੇਰੀਕਨ ਗਾਇਕਾ Saweetie ਨਾਲ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਸੀ। ਜਿਸ ਵਿੱਚ ਦੋਵੇਂ ਰਿਕਾਰਡਿੰਗ ਰੂਮ ਵਿੱਚ ਗੀਤ ਰਿਕਾਰਡ ਕਰਦੇ ਹੋਏ ਦਿਖਾਈ ਦਿੱਤੇ। ਦਿਲਜੀਤ ਨੂੰ Saweetie ਨਾਲ ਦੇਖ ਇਹ ਗੱਲ ਤਾਂ ਸਾਫ ਹੋ ਗਈ ਹੈ ਕਿ ਉਨ੍ਹਾਂ ਦੀ ਐਲਬਮ ਦੇ ਕਿਸੇ ਗਾਣੇ ਨੂੰ Saweetie ਵੱਲੋਂ ਵੀ ਆਵਾਜ਼ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ ਅਮੇਰੀਕਨ ਗਾਇਕਾ Saweetie ਤੋਂ ਪਹਿਲਾਂ ਦਿਲਜੀਤ ਦੋਸਾਂਝ Taylor Swift ਨਾਲ ਨਜ਼ਰ ਆਏ ਸੀ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਅਫੇਅਰ ਦੀਆਂ ਖਬਰਾਂ ਦਾ ਜ਼ਿਕਰ ਸਾਹਮਣੇ ਆਇਆ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਹਾਲ ਹੀ 'ਚ ਕੈਲੀਫੋਰਨੀਆ ਮਿਊਜ਼ਿਕ ਫੈਸਟੀਵਲ 'ਚ ਕੋਚੈਲਾ 'ਚ ਪਰਫਾਰਮ ਕਰਦੇ ਨਜ਼ਰ ਆਏ ਸੀ। ਉਨ੍ਹਾਂ ਦੀ ਪਰਫਾਰਮੈਂਸ ਨੂੰ ਦੁਨੀਆ ਭਰ 'ਚ ਜ਼ਬਰਦਸਤ ਹੁੰਗਾਰਾ ਮਿਿਲਿਆ ਸੀ। ਇਸ ਤੋਂ ਇਲਾਵਾ ਦਿਲਜੀਤ ਹਾਲ ਹੀ 'ਚ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' 'ਚ ਨਜ਼ਰ ਆਏ ਸੀ। ਦੱਸ ਦੇਈਏ ਕਿ ਦਿਲਜੀਤ ਬਹੁਤ ਜਲਦ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਪਰੀਣੀਤੀ ਚੋਪੜਾ ਨਾਲ ਨਜ਼ਰ ਆਉਣਗੇ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।