ਕਾਜੋਲ ਪਿਛਲੇ 30 ਸਾਲਾਂ ਤੋਂ ਇੰਡਸਟਰੀ 'ਚ ਸਰਗਰਮ ਹੈ

ਕਾਜੋਲ ਆਪਣੀ ਐਕਟਿੰਗ ਦੇ ਦਮ 'ਤੇ ਇੱਕ ਵੱਖਰੀ ਪਛਾਣ ਬਣਾਉਣ 'ਚ ਕਾਮਯਾਬ ਰਹੀ ਹੈ।

ਕਾਜੋਲ ਅਨੁਭਵੀ ਅਦਾਕਾਰਾ ਤਨੁਜਾ ਅਤੇ ਮਰਹੂਮ ਨਿਰਮਾਤਾ-ਨਿਰਦੇਸ਼ਕ ਸ਼ੋਮੂ ਮੁਖਰਜੀ ਦੀ ਧੀ ਹੈ।

ਕਾਜੋਲ ਆਪਣੇ ਕਰੀਅਰ 'ਚ ਹੁਣ ਤੱਕ ਕਈ ਸੁਪਰਹਿੱਟ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ।

ਕਾਜੋਲ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ

ਕਾਜੋਲ ਨੇ ਬਾਲੀਵੁੱਡ 'ਚ ਆਪਣੇ ਸਫਰ ਦੀ ਸ਼ੁਰੂਆਤ 1992 'ਚ ਆਈ ਫਿਲਮ 'ਬੇਖੁਦੀ' ਨਾਲ ਕੀਤੀ ਸੀ

1993 'ਚ ਕਾਜੋਲ ਨੂੰ ਸ਼ਾਹਰੁਖ ਖਾਨ ਅਤੇ ਸ਼ਿਲਪਾ ਸ਼ੈੱਟੀ ਨਾਲ ਫਿਲਮ 'ਬਾਜ਼ੀਗਰ' 'ਚ ਕੰਮ ਕਰਨ ਦਾ ਮੌਕਾ ਮਿਲਿਆ

ਇਸ ਫਿਲਮ ਤੋਂ ਬਾਅਦ ਉਸ ਦੀ ਲੋਕਪ੍ਰਿਅਤਾ ਵਧਦੀ ਗਈ ਅਤੇ ਉਹ ਕਈ ਸ਼ਾਨਦਾਰ ਫਿਲਮਾਂ 'ਚ ਨਜ਼ਰ ਆਈ

ਉਨ੍ਹਾਂ ਦੀ ਫਿਲਮ 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' 25 ਸਾਲਾਂ ਤੱਕ ਸਿਨੇਮਾਘਰਾਂ 'ਚ ਚੱਲਣ ਵਾਲੀ ਪਹਿਲੀ ਫਿਲਮ ਬਣੀ

ਮੀਡੀਆ ਰਿਪੋਰਟਾਂ ਮੁਤਾਬਕ ਕਾਜੋਲ 24 ਮਿਲੀਅਨ ਡਾਲਰ ਯਾਨੀ 180 ਕਰੋੜ ਦੀ ਮਾਲਿਕ ਹੈ