ਉਪਾਸਨਾ ਸਿੰਘ ਮਨੋਰੰਜਨ ਜਗਤ ਦਾ ਜਾਣਿਆ-ਪਛਾਣਿਆ ਨਾਂ ਹੈ ਦਿ ਕਪਿਲ ਸ਼ਰਮਾ ਸ਼ੋਅ 'ਚ ਬਿੱਟੂ ਸ਼ਰਮਾ ਦੀ ਮਾਸੀ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਨੂੰ ਟਿੱਚਰਾਂ ਕਰਨ ਵਾਲੀ ਉਪਾਸਨਾ ਸਿੰਘ ਨੇ ਘਰ-ਘਰ ਪ੍ਰਸ਼ੰਸਕ ਬਣਾ ਲਏ ਹਨ ਅਦਾਕਾਰਾ ਵੱਖ-ਵੱਖ ਭੂਮਿਕਾਵਾਂ ਨਿਭਾ ਕੇ ਆਪਣੀ ਅਦਾਕਾਰੀ ਦੇ ਹੁਨਰ ਨੂੰ ਸਾਬਤ ਕਰ ਚੁੱਕੀ ਹੈ ਕਾਮੇਡੀ ਦਿੱਗਜਾਂ ਵਿੱਚ ਸ਼ਾਮਲ ਉਪਾਸਨਾ ਸਿੰਘ ਨੇ ਮੁੱਖ ਅਦਾਕਾਰਾ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਟੀਵੀ ਦੀ ਦੁਨੀਆ ਦੇ ਨਾਲ-ਨਾਲ ਉਪਾਸਨਾ ਪੰਜਾਬੀ ਫਿਲਮਾਂ ਦਾ ਵੀ ਜਾਣਿਆ-ਪਛਾਣਿਆ ਚਿਹਰਾ ਹੈ ਉਪਾਸਨਾ ਸਿੰਘ ਨੇ 1986 'ਚ ਫਿਲਮ 'ਬਾਬੁਲ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਉਪਾਸਨਾ ਹੁਣ ਤੱਕ 75 ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੀ ਹੈ ਉਪਾਸਨਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 1988 'ਚ ਰਾਜਸਥਾਨੀ ਫਿਲਮ ਨਾਲ ਕੀਤੀ ਸੀ ਇਹ ਫਿਲਮ ਸਫਲ ਸਾਬਤ ਹੋਈ ਅਤੇ ਇਸਨੇ ਉਸਨੂੰ ਲਾਈਮਲਾਈਟ ਵਿੱਚ ਲਿਆਂਦਾ