Diljit Dosanjh gave Song FREE to Karan Johar: ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਜਲਵਾ ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਅਤੇ ਹਾਲੀਵੁੱਡ ਇੰਡਸਟਰੀ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ਸਿਤਾਰਿਆਂ ਨਾਲ ਫਿਲਮਾਂ ਕਰਨ ਵਾਲਾ ਦੋਸਾਂਝਾਵਾਲਾ ਜਲਦ ਹੀ ਪ੍ਰਸ਼ੰਸਕਾਂ ਲਈ ਆਪਣੀ ਐਲਬਮ ਘੋਸਟ ਲੈ ਕੇ ਪੇਸ਼ ਹੋਵੇਗਾ। ਇਸ ਐਲਬਮ ਵਿੱਚ ਕਰੀਬ 21 ਗੀਤ ਹਨ, ਜਿਸ ਬਾਰੇ ਕਲਾਕਾਰ ਨੇ ਖੁਦ ਖੁਲਾਸਾ ਕੀਤਾ ਸੀ। ਫਿਲਹਾਲ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿਣ ਵਾਲੇ ਦਿਲਜੀਤ ਦੋਸਾਂਝ ਆਏ ਦਿਨ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਲੁੱਕ ਨੂੰ ਪ੍ਰਸ਼ੰਸਕਾਂ ਵੱਲ਼ੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਜਿੱਥੇ ਦੁਨੀਆ ਭਰ ਵਿੱਚ ਦੋਸਾਂਝਾਵਾਲੇ ਦੇ ਪ੍ਰਸ਼ੰਸਕ ਮੌਜੂਦ ਹਨ, ਉੱਥੇ ਹੀ ਬਾਲੀਵੁੱਡ ਇੰਡਸਟਰੀ ਦੇ ਸਿਤਾਰੇ ਵੀ ਕਰਨ ਜੌਹਰ ਦੇ ਕਾਇਲ ਹਨ। ਆਲੀਆ ਭੱਟ ਤੋਂ ਬਾਅਦ ਬਾਲੀਵੁੱਡ ਨਿਰਮਾਤਾ ਅਤੇ ਨਿਰਦੇਸ਼ਕ ਕਰਨ ਜੌਹਰ ਦਿਲਜੀਤ ਦੀ ਤਾਰੀਫ਼ ਕਰਦੇ ਨਜ਼ਰ ਆਏ। ਦਰਅਸਲ, ਹਾਲ ਹੀ ਵਿੱਚ ਕਰਨ ਜੌਹਰ ਨੇ ਇੱਕ ਖਾਸ ਗੱਲਬਾਤ ਦੌਰਾਨ ਖੁਲਾਸਾ ਕੀਤਾ ਕਿ ਦਿਲਜੀਤ ਨੇ ਉਨ੍ਹਾਂ ਨੂੰ ਆਪਣਾ ਗੀਤ ਲਵਰ ਫ੍ਰੀ ਵਿੱਚ ਦਿੱਤਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦਿਲਜੀਤ ਦਾ ਇਹ ਗੀਤ ਸਭ ਤੋਂ ਮਹਿੰਗਾ ਹੈ ਜੋ ਕਰਨ ਨੂੰ ਫ੍ਰੀ ਵਿੱਚ ਮਿਲ ਗਿਆ। ਕਰਨ ਜੌਹਰ ਨੇ ਇੱਕ ਖਾਸ ਗੱਲਬਾਤ ਦੌਰਾਨ ਦੱਸਿਆ, ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਵਿੱਚ ਗੀਤ ‘ਲਵਰ’ ਨੂੰ ਪੇਸ਼ ਕਰਨ ਲਈ ਦਿਲਜੀਤ ਦੋਸਾਂਝ ਨਾਲ ਗੱਲ ਕੀਤੀ। ਪੰਜਾਬੀ ਗਾਇਕ ਨੂੰ ਪੁੱਛਣ 'ਤੇ ਕਰਨ ਨੂੰ ਪਤਾ ਲੱਗਾ ਕਿ ਗੀਤ ਦੀ ਕੀਮਤ ਬਹੁਤ ਜ਼ਿਆਦਾ ਹੈ। ਫਿਰ ਵੀ, ਉਹਨਾਂ ਦੇ ਨਜ਼ਦੀਕੀ ਰਿਸਤੇ ਹੋਣ ਦੇ ਕਾਰਨ, ਦਿਲਜੀਤ ਨੇ ਉਸਨੂੰ ਭਰੋਸਾ ਦਿਵਾਇਆ ਕਿ ਉਹ ਬਿਨਾਂ ਪੁੱਛੇ ਗੀਤ ਦੀ ਵਰਤੋਂ ਕਰ ਸਕਦਾ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਆਪਣੀ ਐਲਬਮ ਘੋਸਟ ਦੇ ਨਾਲ-ਨਾਲ ਹੋਰ ਵੀ ਕਈ ਪ੍ਰੋਜੈਕਟਸ ਵਿੱਚ ਵਿਅਸਤ ਚੱਲ ਰਹੇ ਹਨ।