ਇੰਡਸਟਰੀ ਦੇ ਹੋਣਹਾਰ ਅਦਾਕਾਰਾਂ ਦੀ ਗੱਲ ਕਰੀਏ ਤਾਂ ਇਸ 'ਚ ਕਾਰਤਿਕ ਆਰੀਅਨ ਵੀ ਸ਼ਾਮਲ ਹੋਣਗੇ

ਕਾਰਤਿਕ ਨੇ ਸਾਬਤ ਕਰ ਦਿੱਤਾ ਹੈ ਉਹ ਮਨੋਰੰਜਨ ਦੀ ਦੁਨੀਆ 'ਚ ਅੱਗੇ ਵਧ ਸਕਦਾ ਹੈ

ਕਾਰਤਿਕ ਆਰੀਅਨ ਦਾ ਜਨਮ 22 ਨਵੰਬਰ 1990 ਨੂੰ ਗਵਾਲੀਅਰ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ

ਕਾਰਤਿਕ ਦੇ ਮਾਤਾ-ਪਿਤਾ ਡਾਕਟਰ ਹਨ ਤੇ ਘਰ 'ਚ ਸ਼ੁਰੂ ਤੋਂ ਹੀ ਪੜ੍ਹਾਈ ਦਾ ਮਾਹੌਲ ਰਿਹਾ ਹੈ

ਕਾਰਤਿਕ ਨੇ ਮੁੰਬਈ ਵਿੱਚ ਬਾਇਓਟੈਕਨਾਲੋਜੀ ਵਿੱਚ ਡਿਗਰੀ ਲਈ ਹੈ

ਕਾਰਤਿਕ ਨੂੰ ਫਿਲਮਾਂ ਦਾ ਸ਼ੌਕ ਸੀ, ਉਹ ਕਾਲਜ ਤੋਂ ਸਮਾਂ ਕੱਢ ਕੇ ਆਡੀਸ਼ਨ ਲਈ ਜਾਂਦਾ ਸੀ

ਉਸਨੇ ਕਾਲਜ ਤੋਂ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ

ਕਾਰਤਿਕ ਆਰੀਅਨ ਨੇ 2011 'ਚ ਲਵ ਰੰਜਨ ਦੀ ਫਿਲਮ 'ਪਿਆਰ ਕਾ ਪੰਚਨਾਮਾ' ਕੀਤੀ ਸੀ

ਇਸ ਤੋਂ ਬਾਅਦ 2015 'ਚ 'ਪਿਆਰ ਕਾ ਪੰਚਨਾਮਾ 2' ਨਾਲ ਉਸ ਨੂੰ ਸਫਲਤਾ ਮਿਲੀ

ਇਸ ਤੋਂ ਬਾਅਦ ਉਨ੍ਹਾਂ ਦੀਆਂ ਕਈ ਫਿਲਮਾਂ ਆਈਆਂ, ਜਿਨ੍ਹਾਂ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ