ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਕਾਫੀ ਲਾਈਮਲਾਈਟ 'ਚ ਹੈ। ਕੈਟਰੀਨਾ ਨੇ ਪਿਛਲੇ ਦਿਨੀਂ ਫੇਮਿਨਾ ਨਾਇਕਾ ਬਿਊਟੀ ਐਵਾਰਡਜ਼ 'ਚ ਸ਼ਿਰਕਤ ਕੀਤੀ ਸੀ। ਇਸ ਈਵੈਂਟ 'ਚ ਕੈਟਰੀਨਾ ਖੂਬਸੂਰਤ ਬਾਡੀਕੋਨ ਡਰੈੱਸ 'ਚ ਨਜ਼ਰ ਆਈ। ਕੈਟਰੀਨਾ ਦੀ ਇਸ ਖੂਬਸੂਰਤ ਡਰੈੱਸ ਦੀ ਕੀਮਤ 2,17,012 ਲੱਖ ਰੁਪਏ ਹੈ। ਕੈਟਰੀਨਾ ਦੀ ਇਹ ਡਰੈੱਸ ਰਾਸਾਰੀਓ ਬ੍ਰਾਂਡ ਦੀ ਹੈ ਇਸ ਈਵੈਂਟ 'ਚ ਅਦਾਕਾਰਾ ਨੇ ਬਿਊਟੀ ਐਂਟਰਪ੍ਰੀਨਿਊਰ ਆਫ ਦਿ ਈਅਰ ਦਾ ਐਵਾਰਡ ਜਿੱਤਿਆ। ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਡਰੈੱਸ ਨੂੰ ਲੈ ਕੇ ਕੁਝ ਪ੍ਰਸ਼ੰਸਕਾਂ ਨੇ ਅਭਿਨੇਤਰੀ ਨੂੰ ਟ੍ਰੋਲ ਵੀ ਕੀਤਾ ਹੈ। ਅਦਾਕਾਰਾ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ ਉਸ ਨੂੰ ਕੁਝ ਦਿਨਾਂ ਤੋਂ ਲਗਾਤਾਰ ਸਪਾਟ ਕੀਤਾ ਜਾ ਰਿਹਾ ਹੈ