ਦੱਸਣਯੋਗ ਹੈ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ 9 ਦਸੰਬਰ 2021 ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਉਦੋਂ ਤੋਂ ਇਹ ਜੋੜਾ ਜਦੋਂ ਵੀ ਸਮਾਂ ਮਿਲਦਾ ਹੈ ਇੱਕ ਦੂਜੇ ਨਾਲ ਸਮਾਂ ਬਿਤਾਉਣ ਦਾ ਮੌਕਾ ਨਹੀਂ ਖੁੰਝਦਾ।
ਕੁਝ ਦਿਨ ਪਹਿਲਾਂ ਵਿੱਕੀ ਅਤੇ ਕੈਟਰੀਨਾ ਨੇ ਆਪਣੀ ਪਹਿਲੀ ਵਰ੍ਹੇਗੰਢ ਮਨਾਈ ਸੀ। ਇਸ ਮੌਕੇ 'ਤੇ ਵੀ ਇਹ ਜੋੜਾ ਛੁੱਟੀਆਂ ਦਾ ਆਨੰਦ ਮਾਣਨ ਲਈ ਪਹਾੜਾਂ 'ਤੇ ਗਿਆ ਸੀ।