ਪੰਜਾਬੀ ਸਿੰਗਰ ਤੇ ਅਦਾਕਾਰਾ ਸਤਿੰਦਰ ਸੱਤੀ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ।



ਉਨ੍ਹਾਂ ਨੇ ਆਪਣੇ ਟੈਲੇਂਟ 'ਤੇ ਖੂਬਸੂਰਤੀ ਦੇ ਨਾਲ ਇੰਡਸਟਰੀ 'ਚ ਖਾਸ ਜਗ੍ਹਾ ਬਣਾਈ ਹੈ।



ਸਤਿੰਦਰ ਸੱਤੀ ਦਾ ਜਨਮ 13 ਦਸੰਬਰ 1972 ਨੂੰ ਹੋਇਆ ਸੀ।



ਉਨ੍ਹਾਂ ਦੀ ਉਮਰ 50 ਸਾਲ ਹੈ, ਪਰ ਉਨ੍ਹਾਂ ਨੂੰ ਦੇਖ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਉਨ੍ਹਾਂ ਦੀ ਇੰਨੀਂ ਉਮਰ ਹੋ ਸਕਦੀ ਹੈ।



ਹਾਲ ਹੀ 'ਚ ਸਤਿੰਦਰ ਸੱਤੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ



ਜਿਸ ਵਿੱਚ ਉਹ ਜਿੰਮ 'ਚ ਪੂਰੇ ਜੋਸ਼ ਨਾਲ ਵਰਕ ਆਊਟ ਕਰਦੀ ਨਜ਼ਰ ਆ ਰਹੀ ਹੈ।



ਉਨ੍ਹਾਂ ਦੀ ਫਿੱਟਨੈਸ ਦੇ ਸਾਹਮਣੇ ਨਵੀਆਂ ਅਭਿਨੇਤਰੀਆਂ ਵੀ ਫੇਲ੍ਹ ਨਜ਼ਰ ਆਉਂਦੀਆਂ ਹਨ।



ਕਾਬਿਲੇਗ਼ੌਰ ਹੈ ਕਿ ਇੰਨੀਂ ਦਿਨੀਂ ਸਤਿੰਦਰ ਸੱਤੀ ਭਾਰਤ ਵਿੱਚ ਹੀ ਹੈ।



ਉਹ ਕੈਨੇਡਾ 'ਚ ਰਹਿੰਦੀ ਹੈ ਅਤੇ ਇੰਨੀਂ ਦਿਨੀਂ ਭਾਰਤ 'ਚ ਛੁੱਟੀਆਂ ਬਿਤਾਉਣ ਲਈ ਆਈ ਹੋਈ ਹੈ।



ਉਹ ਅਕਸਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।