ਪੰਜਾਬੀ ਅਦਾਕਾਰਾ ਨੀਰੂ ਬਾਜਵਾ ਉਨ੍ਹਾਂ ਅਭਿਨੇਤਰੀਆਂ 'ਚੋਂ ਇੱਕ ਹੈ, ਜਿਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ



ਨੀਰੂ ਬਾਜਵਾ ਤਕਰੀਬਨ 14 ਸਾਲਾਂ ਤੋਂ ਪੰਜਾਬੀਆਂ ਦਾ ਮਨੋਰੰਜਨ ਕਰ ਰਹੀ ਹੈ। ਲੋਕ ਉਨ੍ਹਾਂ ਦੀ ਐਕਟਿੰਗ ਤੇ ਖੂਬਸੂਰਤੀ ਦੇ ਦੀਵਾਨੇ ਹਨ।



ਨੀਰੂ ਬਾਜਵਾ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।



ਇਨ੍ਹਾਂ ਤਸਵੀਰਾਂ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਨੀਰੂ ਦੀ ਲੁੱਕਸ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਰੇ ਰੰਗ ਦਾ ਸੀਕੁਇਨਡ (ਚਮਕੀਲਾ) ਗਾਊਨ ਪਹਿਨਿਆ ਹੋਇਆ ਹੈ।



ਇਸ ਦੇ ਨਾਲ ਉਨ੍ਹਾਂ ਨੇ ਬਹੁਤ ਘੱਟ ਮੇਕਅੱਪ ਤੇ ਘੱਟ ਜਿਊਲਰੀ ਦਾ ਇਸਤੇਮਾਲ ਕੀਤਾ ਹੈ। ਨੀਰੂ ਬਾਜਵਾ ਦੀ ਇਸ ਸਾਦਗੀ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ।



ਦੱਸ ਦਈਏ ਕਿ ਇਹ ਤਸਵੀਰਾਂ ਨੀਰੂ ਦੇ ਲੇਟੈਸਟ ਫੋਟੋਸ਼ੂਟ ਦੀਆਂ ਹਨ, ਜੋ ਉਨ੍ਹਾਂ ਨੇ ਇੱਕ ਮੈਗਜ਼ੀਨ ਦੇ ਲਈ ਕਰਵਾਇਆ ਹੈ।



ਉਨ੍ਹਾਂ ਦੀਆਂ ਇਹ ਤਸਵੀਰਾਂ ਦੇਖ ਫੈਨਜ਼ ਨੀਰੂ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ।



ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਨੇ ਪੰਜਾਬੀ ਇੰਡਸਟਰੀ 'ਚ 2004 'ਚ ਕਦਮ ਰੱਖਿਆ ਸੀ।



'ਅਸਾਂ ਨੂੰ ਮਾਣ ਵਤਨਾਂ ਦਾ' ਨੀਰੂ ਦੀ ਪਹਿਲੀ ਫਿਲਮ ਸੀ। ਨੀਰੂ ਦੀ ਉਮਰ 42 ਸਾਲ ਦੀ ਹੈ।



ਉਨ੍ਹਾਂ ਨੂੰ ਇੰਡਸਟਰੀ ਨਾਲ ਜੁੜੇ ਕਰੀਬ 14 ਸਾਲਾਂ ਦਾ ਸਮਾਂ ਹੋ ਚੁੱਕਿਆ ਹੈ। ਆਪਣੇ ਹੁਣ ਤੱਕ ਦੇ ਫਿਲਮੀ ਕਰੀਅਰ 'ਚ ਨੀਰੂ ਨੇ ਕਈ ਸੁਪਰਹਿੱਟ ਫਿਲਮਾਂ ਕੀਤੀਆ ਹਨ।