ਬਾਲੀਵੁੱਡ ਦਾ ਇਹ ਪਿਆਰਾ ਜੋੜਾ ਅੱਜ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ

ਪਿਛਲੇ ਸਾਲ 2021 'ਚ 9 ਦਸੰਬਰ ਨੂੰ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ ਸਨ

ਇੱਕ-ਦੂਜੇ ਦੇ ਦਿਲੋਂ ਪਿਆਰ ਕਰਨ ਵਾਲੇ ਇਸ ਜੋੜੇ ਦੀ ਪ੍ਰੇਮ ਕਹਾਣੀ ਖਾਸ ਹੈ

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਕਦੇ ਵੀ ਇਕੱਠੇ ਕੋਈ ਫਿਲਮ ਨਹੀਂ ਕੀਤੀ

ਕੈਟਰੀਨਾ ਲਈ ਵਿੱਕੀ ਅਜਿਹਾ ਨਾਂ ਸੀ, ਜਿਸ ਬਾਰੇ ਉਸ ਨੇ ਸਿਰਫ ਸੁਣਿਆ ਹੀ ਸੀ

ਵਿੱਕੀ ਲਈ ਕੈਟਰੀਨਾ ਨਾਲ ਵਿਆਹ ਕਰਨਾ ਇੱਕ ਸੁਪਨੇ ਵਰਗਾ ਸੀ

ਕੈਟਰੀਨਾ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਉਸ ਨੇ ਵਿੱਕੀ ਲਈ ਕਦੇ ਕੁਝ ਨਹੀਂ ਸੋਚਿਆ ਸੀ

ਕੈਟਰੀਨਾ ਮੁਤਾਬਕ ਵਿੱਕੀ ਨਾਲ ਉਸ ਦੀ ਪਹਿਲੀ ਮੁਲਾਕਾਤ ਜ਼ੋਇਆ ਅਖਤਰ ਦੀ ਪਾਰਟੀ 'ਚ ਹੋਈ ਸੀ

ਜ਼ੋਇਆ ਨੇ ਕੈਟਰੀਨਾ ਨੂੰ ਵਿੱਕੀ ਦੀਆਂ ਭਾਵਨਾਵਾਂ ਬਾਰੇ ਦੱਸਿਆ ਸੀ

ਕੈਟਰੀਨਾ ਨੇ ਵਿੱਕੀ ਵਿੱਚ ਪਰਫੈਕਟ ਪਾਰਟਨਰ ਦੇਖਿਆ ਤੇ ਉਸ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ