ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਇਹ ਜੋੜਾ ਕਾਫ਼ੀ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਿਹਾ ਹੈ
ਹੁਣ ਖਬਰਾਂ ਇਹ ਆ ਰਹੀਆਂ ਹਨ ਕਿ ਇਹ ਲਵ ਬਰਡ ਦਸੰਬਰ ਮਹੀਨੇ `ਚ ਹੀ ਵਿਆਹ ਕਰਾਉਣ ਜਾ ਰਿਹਾ ਹੈ।
ਰਿਪੋਰਟਾਂ ਦੀ ਮੰਨੀ ਜਾਏ ਤਾਂ ਇਨ੍ਹਾਂ ਦੋਵਾਂ ਦਾ ਵਿਆਹ ਚੰਡੀਗੜ੍ਹ `ਚ ਹੋ ਸਕਦਾ ਹੈ। ਇਸ ਦੇ ਲਈ ਦੋਵੇਂ ਕਲਾਕਾਰਾਂ ਦੀ ਟੀਮ ਗੋਆ ਤੇ ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ ਪਹੁੰਚੀ ਹੈ।
ਰਿਪੋਰਟ ਮੁਤਾਬਕ ਸਿਧਾਰਥ ਕਿਆਰਾ ਦਾ ਵਿਆਹ ਚੰਡੀਗੜ੍ਹ ਦੇ 5 ਮਸ਼ਹੂਰ 5 ਸਿਤਾਰਾ ਹੋਟਲ ਓਬੇਰਾਏ `ਚ ਹੋ ਸਕਦਾ ਹੈ।
ਇਹ ਉਹੀ ਹੋਟਲ ਹੈ, ਜਿੱਥੇ ਬਾਲੀਵੁੱਡ ਕਲਾਕਾਰ ਰਾਜਕੁਮਾਰ ਰਾਓ ਤੇ ਪਤਰਲੇਖਾ ਦਾ ਵਿਆਹ ਹੋਇਆ ਸੀ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਦੋਵਾਂ ਦੇ ਵਿਆਹ ਦੀ ਪੰਜਾਬੀ ਥੀਮ ਹੋ ਸਕਦੀ ਹੈ।
ਕਿਆਰਾ ਸਿਧਾਰਥ ਦੇ ਵਿਆਹ ਦੀਆਂ ਖਬਰਾਂ ਨੇ ਹੋਰ ਜ਼ੋਰ ਉਦੋਂ ਫੜਿਆ, ਜਦੋਂ ਸਿਧਾਰਥ ਆਪਣੀ ਫ਼ਿਲਮ `ਥੈਂਕ ਗੌਡ` ਦੇ ਪ੍ਰਮੋਸ਼ਨ ਲਈ ਬਿੱਗ ਬੌਸ `ਚ ਗਏ ਸੀ
ਪ੍ਰਮੋਸ਼ਨ ਦੌਰਾਨ ਸਲਮਾਨ ਖਾਨ ਸਿਧਾਰਥ ਨੂੰ ਕਿਆਰਾ ਦਾ ਨਾਂ ਲੈ ਲੈ ਕੇ ਛੇੜਦੇ ਰਹੇ।
ਦਸ ਦਈਏ ਕਿ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ
ਹਾਲਾਂਕਿ ਇਨ੍ਹਾਂ ਦੋਵਾਂ ਦੇ ਅਫੇਅਰ ਦੀਆਂ ਅਫਵਾਹਾਂ ਪਹਿਲਾਂ ਹੀ ਮੀਡੀਆ `ਚ ਸਨ, ਪਰ ਕਰਨ ਜੌਹਰ ਨੇ ਇਨ੍ਹਾਂ ਅਫਵਾਹਾਂ `ਤੇ ਠੱਪਾ ਲਗਾਇਆ ਸੀ
`ਕੌਫ਼ੀ ਵਿਦ ਕਰਨ` `ਚ ਕਰਨ ਜੌਹਰ ਨੇ ਸਿਧਾਰਥ ਨਾਲ ਗੱਲਬਾਤ ਦੌਰਾਨ ਉਸ ਦਾ ਕਿਆਰਾ ਨਾਲ ਰਿਸ਼ਤੇ ਦਾ ਸੱਚ ਸਭ ਦੇ ਸਾਹਮਣੇ ਲਿਆ ਦਿਤਾ ਸੀ।