ਐਲੋਨ ਮਸਕ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਟਵਿੱਟਰ ਨੂੰ 44 ਬਿਲੀਅਨ ਅਮਰੀਕੀ ਡਾਲਰ ਵਿੱਚ ਖਰੀਦਿਆ ਹੈ
ਜਿੱਥੇ ਹਰ ਕੋਈ ਐਲਨ ਨੂੰ ਟਵਿਟਰ ਦਾ ਨਵਾਂ ਬੌਸ ਬਣਨ 'ਤੇ ਵਧਾਈਆਂ ਦੇ ਰਿਹਾ ਹੈ, ਉੱਥੇ ਹੀ ਹਾਲੀਵੁੱਡ ਅਦਾਕਾਰਾ ਐਂਬਰ ਹਰਡ, ਜੋ ਕਿ ਮਸਕ ਦੀ ਸਾਬਕਾ ਪ੍ਰੇਮਿਕਾ ਹੈ, ਇਸ ਖਬਰ ਤੋਂ ਖੁਸ਼ ਨਹੀਂ ਲੱਗ ਰਹੀ ਹੈ।
ਜਿਸ ਕਾਰਨ ਉਸ ਨੇ ਟਵਿੱਟਰ ਤੋਂ ਆਪਣਾ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤਾ ਹੈ।
ਦਸ ਦਈਏ ਕਿ ਪਿਛਲੇ ਦਿਨੀਂ ਜੌਨੀ ਡੈੱਪ ਨਾਲ ਕੋਰਟ ਦੇ ਚਲਦੇ ਐਂਬਰ ਹਰਡ ਨੇ ਖੂਬ ਸੁਰਖੀਆਂ ਬਟੋਰੀਆਂ ਸੀ।
ਯਟਿਊਬਰ ਮੈਥਿਊ ਲੁਈਸ ਨੇ ਸਭ ਤੋਂ ਪਹਿਲਾਂ ਐਂਬਰ ਹਰਡ ਵੱਲੋਂ ਟਵਿੱਟਰ ਅਕਾਊਂਟ ਡਿਲੀਟ ਕੀਤੇ ਜਾਣ ਦਾ ਖੁਲਾਸਾ ਕੀਤਾ
ਲੋਕ ਮੈਥਿਊ ਨੂੰ 'ਦੈਟ ਅੰਬਰੇਲਾ ਕਾਊ' ਦੇ ਨਾਂ ਨਾਲ ਵੀ ਜਾਣਦੇ ਹਨ। 'ਦੈਟ ਅੰਬਰੇਲਾ ਕਾਊ' ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਅੰਬਰ ਦੇ ਟਵਿਟਰ ਦਾ ਸਕਰੀਨਸ਼ਾਟ ਸ਼ੇਅਰ ਕੀਤਾ
ਜਿਸ 'ਤੇ ਲਿਖਿਆ ਹੈ ਕਿ ਇਹ ਅਕਾਊਂਟ ਮੌਜੂਦ ਨਹੀਂ ਹੈ। ਇਸ ਸਕ੍ਰੀਨਸ਼ੌਟ ਦੇ ਨਾਲ ਕੈਪਸ਼ਨ ਲਿਖਿਆ ਹੈ, 'ਐਂਬਰ ਹਰਡ ਨੇ ਆਪਣਾ ਟਵਿਟਰ ਡਿਲੀਟ ਕਰ ਦਿੱਤਾ ਹੈ।'
ਦੱਸ ਦੇਈਏ ਕਿ ਐਂਬਰ ਹਰਡ ਦੇ ਟਵਿਟਰ ਅਕਾਊਂਟ 'ਤੇ ਲੱਖਾਂ ਫਾਲੋਅਰਸ ਸਨ ਪਰ ਹੁਣ ਉਨ੍ਹਾਂ ਦਾ ਅਕਾਊਂਟ ਡਿਲੀਟ ਕਰ ਦਿੱਤਾ ਗਿਆ ਹੈ
ਅਸਲ ਵਿੱਚ ਅੰਬਰ ਹਰਡ ਮਸਕ ਨਾਲ ਰਿਲੇਸ਼ਨਸ਼ਿਪ ਵਿੱਚ ਰਹੀ ਹੈ।
ਰਿਸ਼ਤਾ ਟੁੱਟਣ ਦੇ ਕਈ ਸਾਲ ਬਾਅਦ ਹਾਲੇ ਵੀ ਦੋਵਾਂ ਵਿਚਾਲੇ ਸਭ ਕੁੱਝ ਠੀਕ ਨਹੀਂ ਹੋਇਆ ਹੈ।