ਕਿੱਸ ਡੇਅ ਵੈਲੇਨਟਾਈਨ ਵੀਕ ਦੇ ਸੱਤਵੇਂ ਦਿਨ ਭਾਵ 13 ਫਰਵਰੀ ਨੂੰ ਆਉਂਦਾ ਹੈ। ਸੋ ਅੱਜ ਕਿੱਸ ਡੇਅ ਹੈ ਕਿੱਸ ਡੇਅ ਨੂੰ ਵੈਲੇਨਟਾਈਨ ਵੀਕ ਦਾ ਸਭ ਤੋਂ ਰੋਮਾਂਟਿਕ ਦਿਨ ਮੰਨਿਆ ਜਾਂਦਾ ਹੈ ਇਸ ਦਿਨ ਨੂੰ ਖਾਸ ਬਣਾਉਣ ਲਈ ਜੋੜੇ ਇਕ-ਦੂਜੇ ਨੂੰ ਕਿੱਸ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਕਿੱਸ ਨਾਲ ਨਾ ਸਿਰਫ ਪਿਆਰ ਵਧਦਾ ਹੈ ਸਗੋਂ ਇਕ ਦੂਜੇ ਪ੍ਰਤੀ ਸਨਮਾਨ ਵੀ ਵਧਦਾ ਹੈ ਇੱਕ ਕਿੱਸ ਵਿੱਚ, ਸਿਰਫ 10 ਸਕਿੰਟਾਂ ਵਿੱਚ 80 ਮਿਲੀਅਨ ਚੰਗੇ ਬੈਕਟੀਰੀਆ ਟ੍ਰਾਂਸਫਰ ਹੋ ਜਾਂਦੇ ਹਨ ਇਹ ਬੈਕਟੀਰੀਆ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਜੋ ਨਾ ਸਿਰਫ ਇਮਿਊਨ ਸਿਸਟਮ ਨੂੰ ਠੀਕ ਰੱਖਦੇ ਹਨ, ਸਗੋਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੀ ਦਿੰਦੇ ਹਨ ਇਸ ਤੋਂ ਇਲਾਵਾ, ਚੁੰਮਣ ਦੌਰਾਨ ਮੂੰਹ ਵਿੱਚ ਪੈਦਾ ਹੋਣ ਵਾਲੀ ਲਾਰ ਦੰਦਾਂ ਦੇ ਦਾਗ-ਧੱਬਿਆਂ ਨੂੰ ਹਟਾਉਂਦੀ ਹੈ ਅਤੇ ਬੈਕਟੀਰੀਆ ਨੂੰ ਮਾਰਦੀ ਹੈ ਇੱਕ ਮਿੰਟ ਦਾ ਚੁੰਮਣ ਦੋ ਤੋਂ ਤਿੰਨ ਕੈਲੋਰੀ ਬਰਨ ਕਰਦਾ ਹੈ ਇਹ ਨਾ ਸਿਰਫ਼ ਕੈਲੋਰੀ ਨੂੰ ਘਟਾਉਂਦਾ ਹੈ ਬਲਕਿ ਸਰੀਰ ਦੀ ਮੈਟਾਬੋਲਿਜ਼ਮ ਦਰ ਨੂੰ ਵੀ ਵਧਾਉਂਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਚੁੰਮਣ ਨਾਲ ਦਿਲ ਅਤੇ ਦਿਮਾਗ ਦੋਵੇਂ ਖੁਸ਼ ਹੁੰਦੇ ਹਨ ਕਿੱਸ ਨਾਲ ਤਣਾਅ ਅਤੇ ਚਿੰਤਾ ਵੀ ਘੱਟ ਹੁੰਦੀ ਹੈ