ਕੋਲਕਾਤਾ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ ਆਂਦਰੇ ਰਸਲ ਨੇ ਖੇਡੀ 70 ਦੌੜਾਂ ਦੀ ਤੂਫਾਨੀ ਪਾਰੀ। ਆਂਦਰੇ ਰਸੇਲ ਨੇ ਲਿਵਿੰਗਸਟੋਨ ਦੇ ਓਵਰ ਦੀ ਦੂਜੀ ਅਤੇ ਤੀਜੀ ਗੇਂਦ 'ਤੇ ਲਗਾਤਾਰ ਦੋ ਛੱਕੇ ਜੜੇ ਆਂਦਰੇ ਰਸਲ ਨੂੰ Orange ਕੈਪ ਅਤੇ ਉਮੇਸ਼ ਯਾਦਵ ਨੂੰ ਮਿਲੀ Purple ਕੈਪ ਰਸੇਲ ਨੇ 31 ਗੇਂਦਾਂ 'ਤੇ 8 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 70 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਕੇਕੇਆਰ ਨੇ 138 ਦੌੜਾਂ ਦਾ ਟੀਚਾ 14.3 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ ਕੋਲਕਾਤਾ ਦੀ ਇਸ ਸੀਜ਼ਨ 'ਚ ਇਹ ਦੂਜੀ ਜਿੱਤ ਹੈ ਪੰਜਾਬ ਲਈ ਰਾਹੁਲ ਚਾਹਰ ਨੇ 2, ਕਾਗਿਸੋ ਰਬਾਡਾ ਅਤੇ ਓਡੀਓਨ ਸਮਿਥ ਨੇ ਇਕ-ਇਕ ਵਿਕਟ ਲਈ। ਆਂਦਰੇ ਰਸਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ 26 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਆਖਰੀ ਗੇਂਦ 'ਤੇ ਆਂਦਰੇ ਰਸਲ ਨੇ ਛੱਕਾ ਜੜ ਕੇ ਕੋਲਕਾਤਾ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾਇਆ।