ਜਦੋਂ ਸ਼ਰਾਬ ਪੀਣ ਨਾਲ ਲਿਵਰ 'ਚ ਫੈਟ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਨੇ, ਤਾਂ ਇਸਨੂੰ ਅਲਕੋਹਲਿਕ ਫੈਟੀ ਲਿਵਰ ਕਿਹਾ ਜਾਂਦਾ ਹੈ। ਲਿਵਰ 'ਚ ਖੁਦ ਨੂੰ ਰਿਪੇਅਰ ਕਰਨ ਦੀ ਸਮਰੱਥਾ ਹੁੰਦੀ ਹੈ, ਜੇ ਤੁਸੀਂ ਸ਼ਰਾਬ ਦਾ ਸੇਵਨ ਘੱਟ ਨਹੀਂ ਕਰਦੇ, ਤਾਂ ਲਿਵਰ ਖੁਦ ਨੂੰ ਠੀਕ ਕਰਨ ਦੀ ਸਮਰੱਥਾ ਨੂੰ ਜਲਦੀ ਗਵਾ ਸਕਦਾ ਹੈ। ਖ਼ਰਾਬ ਲਿਵਰ ਕਈ ਚਿਤਾਵਨੀਆਂ ਵੀ ਦਿੰਦਾ ਹੈ। ਕੁਝ ਸ਼ੁਰੂਆਤੀ ਸੰਕੇਤ ਹਨ ਜਿਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਸ਼ਰਾਬ ਕਾਰਨ ਤੁਹਾਡਾ ਲਿਵਰ ਖਰਾਬ ਹੋ ਗਿਆ ਹੈ ਤਾਂ ਇਨ੍ਹਾਂ ਲੱਛਣਾਂ ਵੱਲ ਤੁਰੰਤ ਧਿਆਨ ਦਵੋ। ਥਕਾਵਟ ਲਿਵਰ ਵਿੱਚ ਵਾਧੂ ਚਰਬੀ ਸੋਜ ਦਾ ਕਾਰਨ ਬਣ ਸਕਦੀ ਹੈ ਜੋ ਪ੍ਰੋ-ਇਨਫਲਾਮੇਟਰੀ ਸਾਈਟੋਕਾਈਨਜ਼ ਨੂੰ ਉਤਸ਼ਾਹਿਤ ਕਰ ਸਕਦੀ ਹੈ। ਇਹ ਸਾਈਟੋਕਾਈਨ ਥਕਾਵਟ ਪੈਦਾ ਕਰ ਸਕਦੀਆਂ ਹਨ, ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾਂ ਕਰੋ। ਢਿੱਡ ਦਰਦ ਫੈਟ ਵਾਲੇ ਲਿਵਰ ਦੇ ਆਮ ਲੱਛਣ ਢਿੱਡ 'ਚ ਦਰਦ, ਬੇਚੈਨੀ ਤੇ ਢਿੱਡ ਦੇ ਉੱਪਰਲੇ 'ਚ ਸੋਜ ਜਾਂ ਇੰਝ ਲਗਦਾ ਹੈ ਢਿੱਡ ਫੁੱਲ ਰਿਹਾ ਹੋਵੇ। ਇਸ ਦੇ ਪਿੱਛੇ ਦਾ ਕਾਰਨ ਲਿਵਰ ਹੋ ਸਕਦਾ ਹੈ। ਭੁੱਖ ਨਾਂ ਲੱਗਣਾ ਜ਼ਿਆਦਾ ਸ਼ਰਾਬ ਪੀਣ ਨਾਲ ਲਿਵਰ 'ਚ ਸੋਜ ਆ ਸਕਦੀ ਹੈ ਜੋ ਲਗਾਤਾਰ ਅਲਕੋਹਲ ਦੇ ਸੇਵਨ ਨਾਲ ਵਧਦੀ ਰਹੇਗੀ। ਇਸ ਨਾਲ ਅਲਕੋਹਲਿਕ ਹੈਪੇਟਾਈਟਸ ਹੋ ਸਕਦਾ ਹੈ, ਇਸ ਨਾਲ ਭੁੱਖ ਘਟ ਜਾਂਦੀ ਹੈ।