ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਰੈਸਟੋਰੈਂਟ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਦੁਨੀਆ ਦੀ ਸਭ ਤੋਂ ਵੱਡੀ ਥਾਲੀ ਮਿਲਦੀ ਹੈ , ਜਿਸ ਦਾ ਸਬੰਧ ਇੱਕ ਪੰਜਾਬੀ ਸ਼ਖਸੀਅਤ ਦੇ ਨਾਲ ਹੈ।



ਜਿਸ ਦਾ ਨਾਮ ਬਾਲੀਵੁੱਡ ਦੇ ਮਰਹੂਮ ਦਿੱਗਜ ਐਕਟਰ ਅਤੇ ਪਹਿਲਵਾਨ ਦਾਰਾ ਸਿੰਘ ਦੇ ਨਾਮ ਉੱਤੇ ਰੱਖਿਆ ਗਿਆ ਹੈ।



ਦਰਅਸਲ, ਪਵਈ, ਮੁੰਬਈ ਦੇ ਮਸ਼ਹੂਰ ਰੈਸਟੋਰੈਂਟ Mini Punjab’s Lake side ਨੇ ਇੱਕ ਸ਼ਾਨਦਾਰ ਅਤੇ ਮਸਾਲੇਦਾਰ ਨਾਨ-ਵੈਜ ਥਾਲੀ ਤਿਆਰ ਕੀਤੀ ਹੈ



ਇਸ ਥਾਲੀ ਦਾ ਨਾਂ ਮਸ਼ਹੂਰ ਭਾਰਤੀ ਪਹਿਲਵਾਨ ਦਾਰਾ ਸਿੰਘ ਦੇ ਨਾਮ ਦੇ ਨਾਲ ਉੱਤੇ Dara Singh Thali ਰੱਖਿਆ ਗਿਆ ਹੈ।



ਥਾਲੀ ਵਿੱਚ ਕੁੱਲ 44 ਤਰ੍ਹਾਂ ਦੇ ਪਕਵਾਨ ਸ਼ਾਮਲ ਹਨ।



ਇਸ ਥਾਲੀ ਵਿੱਚ ਸੀਂਖ ਕਬਾਬ, ਮੱਕੀ ਦੀ ਰੋਟੀ, ਮਟਨ, ਬਟਰ ਚਿਕਨ, ਪਾਪੜ, ਸਲਾਦ, ਮਟਨ ਮਸਾਲਾ, ਚਿਕਨ ਬਿਰਯਾਨੀ, ਟੰਗੜੀ ਕਬਾਬ, ਕੋਲੀ ਵੜਾ, ਚੂਰ-ਚੁਰ ਨਾਨ ਆਦਿ ਸ਼ਾਮਲ ਹਨ।



ਇਸ ਤੋਂ ਇਲਾਵਾ ਥਾਲੀ ਵਿੱਚ ਪੰਜਾਬ ਦੀ ਮਸ਼ਹੂਰ ਲੱਸੀ, ਸ਼ਿਕੰਜੀ, ਮੱਖਣ ਅਤੇ ਬਲੈਕ ਕੈਰੋਲ ਪੀਣ ਲਈ ਉਪਲਬਧ ਹਨ।



ਮਿੱਠੀਆਂ ਵਸਤੂਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਰਸਗੁੱਲਾ, ਜਲੇਬੀ, ਰਬੜੀ, ਮੂੰਗ ਦੀ ਦਾਲ ਹਲਵਾ, ਪੇਟਾ ਬਰਫੀ, ਮਾਲਪੂਆ, ਆਈਸ ਕਰੀਮ ਸ਼ਾਮਲ ਹੈ।



ਰੈਸਟੋਰੈਂਟ ਦੇ ਸਹਿ-ਮਾਲਕ ਜਗਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਸਿਰਫ਼ 12 ਵਿਅਕਤੀ ਹੀ ਪੂਰੀ ਥਾਲੀ ਨੂੰ ਖ਼ਤਮ ਕਰ ਸਕੇ ਹਨ।



ਇਹ ਥਾਲੀ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਕਾਫੀ ਮਸ਼ਹੂਰ ਹੈ।