ਕੱਚਾ ਲਸਣ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।



ਇਸ ਦਾ ਸੇਵਨ ਕਰਨ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ।



ਸਰਦੀਆਂ ਵਿੱਚ ਠੰਢ, ਜ਼ੁਕਾਮ, ਬੁਖਾਰ ਵਰਗੀਆਂ ਬਿਮਾਰੀਆਂ ਸਾਨੂੰ ਤੇਜ਼ੀ ਨਾਲ ਘੇਰ ਲੈਂਦੀਆਂ ਹਨ, ਅਜਿਹੇ 'ਚ ਕੱਚਾ ਲਸਣ ਖਾਣਾ ਬਹੁਤ ਫਾਇਦੇਮੰਦ ਹੈ।



ਲਸਣ ਵਿਚ ਐਲੀਸਿਨ ਤੋਂ ਇਲਾਵਾ ਐਂਟੀ-ਫੰਗਲ, ਐਂਟੀ-ਬੈਕਟੀਰੀਅਲ ਐਂਟੀਆਕਸੀਡੈਂਟ, ਫਾਸਫੋਰਸ ਅਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ।



ਸਰਦੀ ਦੇ ਮੌਸਮ 'ਚ ਖਾਂਸੀ ਅਤੇ ਜ਼ੁਕਾਮ ਤੋਂ ਬਚਣ ਲਈ ਲਸਣ ਦਾ ਸੇਵਨ ਕੀਤਾ ਜਾਂਦਾ ਹੈ।



ਕਮਜ਼ੋਰ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਕੱਚਾ ਲਸਣ ਮਦਦਗਾਰ ਹੁੰਦਾ ਹੈ।



ਭੋਜਨ ਵਿੱਚ ਕੱਚੇ ਲਸਣ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।



ਲਸਣ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ।



ਕੱਚਾ ਲਸਣ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।



ਰੋਜ਼ਾਨਾ ਘਿਓ 'ਚ ਲਸਣ ਦੀਆਂ 2 ਤੁਰੀਆਂ ਭੁੰਨ ਕੇ ਖਾਣ ਨਾਲ ਜੋੜਾਂ ਦਾ ਦਰਦ ਖ਼ਤਮ ਹੋ ਜਾਂਦਾ ਹੈ।