ਪਨੀਰ ਨੂੰ ਇੱਕ ਸੰਪੂਰਨ ਭੋਜਨ ਕਿਹਾ ਜਾਂਦਾ ਹੈ। ਪਨੀਰ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਨੂੰ ਲੋਕ ਖਾਣਾ ਪਸੰਦ ਕਰਦੇ ਹਨ।



ਪਨੀਰ ਤੋਂ ਬਣੀਆਂ ਸ਼ਾਹੀ ਪਨੀਰ, ਪਾਲਕ ਪਨੀਰ, ਚੀਸ ਚਿਲੀ ਆਦਿ ਕਈ ਰੈਸਟੋਰੈਂਟ ਵਿੱਚ ਬਹੁਤ ਸ਼ੌਕ ਨਾਲ ਲੋਕਾਂ ਵੱਲੋਂ ਖਾਇਆ ਜਾਂਦਾ ਹੈ।



ਪ੍ਰੋਟੀਨ ਦੇ ਨਾਲ-ਨਾਲ ਪਨੀਰ ਵਿੱਚ ਕੈਲਸ਼ੀਅਮ, ਫਾਸਫੋਰਸ, ਸੇਲੇਨੀਅਮ, ਫਾਈਬਰ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ।



ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ​​ਕਰਨ ਦਾ ਕੰਮ ਕਰਦਾ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਨੀਰ ਦਾ ਸੇਵਨ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।



ਪਨੀਰ ਕੋਲੈਸਟ੍ਰਾਲ ਦੀ ਮਾਤਰਾ ਵਧਾ ਸਕਦਾ ਹੈ। ਅਕਸਰ ਇਹ ਸਮੱਸਿਆ ਪਨੀਰ ਦੀ ਜ਼ਿਆਦਾ ਮਾਤਰਾ ਦੇ ਕਾਰਨ ਹੁੰਦੀ ਹੈ। ਆਓ ਜਾਣਦੇ ਹਾਂ ਪਨੀਰ ਦੇ ਕੀ ਨੁਕਸਾਨ ਤੁਹਾਡੀ ਸਿਹਤ ਨੂੰ ਹੋ ਸਕਦੇ ਹਨ।



ਜ਼ਿਆਦਾ ਪਨੀਰ ਦਾ ਸੇਵਨ ਕਰਨ ਨਾਲ ਇਹ ਬਲੱਡ ਪ੍ਰੈਸ਼ਰ ਵਧਾਉਣ ਦਾ ਕੰਮ ਕਰਦਾ ਹੈ।



ਜ਼ਿਆਦਾ ਸੇਵਨ ਕਰਨ ਨਾਲ ਐਸੀਡਿਟੀ ਅਤੇ ਕਈ ਵਾਰ ਕਬਜ਼ ਹੋ ਸਕਦੀ ਹੈ।



ਜੇਕਰ ਸਾਡੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਡਾਇਰੀਆ ਦੀ ਸਮੱਸਿਆ ਹੋ ਸਕਦੀ ਹੈ।