ਕੇਸਰ ਇੱਕ ਅਜਿਹਾ ਮਸਾਲਾ ਹੈ ਜੋ ਕਈ ਪਕਵਾਨਾਂ ਵਿੱਚ ਸਵਾਦ ਤੇ ਖੁਸ਼ਬੂ ਵਧਾਉਣ ਲਈ ਵਰਤਿਆ ਜਾਂਦਾ ਹੈ।



ਕੇਸਰ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।



ਦੁੱਧ ਨੂੰ ਸੰਪੂਰਨ ਭੋਜਨ ਕਿਹਾ ਜਾਂਦਾ ਹੈ।



ਦੁੱਧ ਵਿੱਚ ਕਈ ਹੋਰ ਚੀਜ਼ਾਂ ਮਿਲਾ ਕੇ ਇਸ ਨੂੰ ਹੋਰ ਪੌਸ਼ਟਿਕ ਬਣਾਇਆ ਜਾ ਸਕਦਾ ਹੈ ਪਰ ਦੁੱਧ ਤੇ ਕੇਸਰ ਦਾ ਮਿਸ਼ਰਨ ਬਾ-ਕਮਾਲ ਹੈ।



ਕੇਸਰ ਮਿਲਿਆ ਦੁੱਧ ਇੱਕ ਅਜਿਹੀ ਔਸ਼ਧੀ ਬਣ ਜਾਂਦੀ ਹੈ ਜਿਸ ਨਾਲ ਸਿਹਤ ਦਾ ਕਾਇਆ-ਕਲਪ ਹੋ ਸਕਦਾ ਹੈ।



ਕੇਸਰ 'ਚ ਕੈਲਸ਼ੀਅਮ, ਆਇਰਨ, ਵਿਟਾਮਿਨ ਸੀ, ਫਾਸਫੋਰਸ, ਵਿਟਾਮਿਨ ਬੀ6, ਥਿਆਮੀਨ, ਫੋਲੇਟ, ਮੈਗਨੀਸ਼ੀਅਮ ਤੇ ਕਾਪਰ ਵਰਗੇ ਗੁਣ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੇ ਹਨ।



ਗਰਭ ਅਵਸਥਾ ਦੌਰਾਨ ਕੇਸਰ ਵਾਲੇ ਦੁੱਧ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।



ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਕੇਸਰ ਵਾਲੇ ਦੁੱਧ ਦਾ ਸੇਵਨ ਕਰਨਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।



ਕੇਸਰ 'ਚ ਮੌਜੂਦ ਕ੍ਰੋਸਿਨ ਨੀਂਦ ਨੂੰ ਵਧਾਉਣ 'ਚ ਮਦਦ ਕਰਦਾ ਹੈ ਜਿਸ ਨਾਲ ਇਨਸੌਮਨੀਆ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।



ਕੇਸਰ ਵਿੱਚ ਐਂਟੀਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਪਾਚਨ ਪ੍ਰਣਾਲੀ ਨੂੰ ਠੀਕ ਰੱਖਣ ਵਿੱਚ ਮਦਦ ਕਰ ਸਕਦੇ ਹਨ। ਕੇਸਰ ਵਾਲੇ ਦੁੱਧ ਦਾ ਰੋਜ਼ਾਨਾ ਸੇਵਨ ਕਰਨ ਨਾਲ ਪਾਚਨ ਕਿਰਿਆ ਨੂੰ ਸੁਧਾਰਿਆ ਜਾ ਸਕਦਾ ਹੈ।