ਲੋਕ ਆਪਣੇ ਆਪ ਨੂੰ ਫਿੱਟ ਰੱਖਣ ਅਤੇ ਭਾਰ ਘਟਾਉਣ ਲਈ ਘੰਟਿਆਂ-ਬੱਧੀ ਕਸਰਤ ਕਰਦੇ ਹਨ। ਭਾਰ ਘਟਾਉਣ ਲਈ, ਲੋਕ ਡਾਈਟ ਕਰਦੇ ਨੇ ਅਤੇ ਜਿੰਮ 'ਚ ਖੂਬ ਪਸੀਨਾ ਵਹਾਉਣ 'ਤੇ ਜ਼ਿਆਦਾ ਧਿਆਨ ਦਿੰਦੇ ਹਨ।



ਜ਼ਿਆਦਾਤਰ ਕੰਫਿਊਜ਼ਨ ਇਸ ਬਾਰੇ ਹੈ ਕਿ ਕਸਰਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀ ਖਾਣਾ ਹੈ।



ਕਸਰਤ ਦੇ ਨਾਲ ਸਹੀ ਖਾਣਾ ਖਾਣ ਨਾਲ ਤੁਸੀਂ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ​​ਬਣਾ ਸਕਦੇ ਹੋ।



ਆਓ ਜਾਣਦੇ ਹਾਂ ਕਿ ਕਸਰਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਤੁਹਾਡੀ ਖੁਰਾਕ (Pre-Post Exercise Meal) ਕਿਵੇਂ ਦੀ ਹੋਣੀ ਚਾਹੀਦੀ ਹੈ।



ਜੇਕਰ ਤੁਸੀਂ ਸਵੇਰੇ ਇੱਕ ਘੰਟੇ ਤੋਂ ਘੱਟ ਸਮਾਂ ਕਸਰਤ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀਓ।



ਇਹ ਫੈਟ ਬਰਨ ਕਰਨ 'ਚ ਕਾਫੀ ਮਦਦ ਕਰਦਾ ਹੈ। ਕਈ ਖੋਜਾਂ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਨਾਸ਼ਤੇ ਤੋਂ ਪਹਿਲਾਂ ਵਰਕਆਊਟ ਕਰਨ ਨਾਲ ਭਾਰ ਤੇਜ਼ੀ ਨਾਲ ਘੱਟ ਕਰਨ ਵਿੱਚ ਮਦਦ ਮਿਲਦੀ ਹੈ।



ਜੇਕਰ ਤੁਸੀਂ ਇੱਕ ਮਾਡਰੇਟ ਐਕਸਰਸਾਈਜ਼ ਰੁਟੀਨ ਕਰਦੇ ਹੋ, ਤਾਂ ਤੁਹਾਨੂੰ ਛੋਟੇ ਸਨੈਕਸ ਖਾਣਾ ਚਾਹੀਦਾ ਹੈ।



ਥੋੜ੍ਹੇ ਸਮੇਂ ਦੀ ਕਸਰਤ ਕਰਨ ਵਾਲਿਆਂ ਨੂੰ ਬਹੁਤ ਘੱਟ ਖੁਰਾਕ ਦੀ ਪਾਲਣਾ ਕਰਨੀ ਚਾਹੀਦੀ ਹੈ, ਤਾਂ ਜੋ ਇਹ ਜਲਦੀ ਹਜ਼ਮ ਹੋ ਸਕੇ।



ਜੋ ਲੋਕ ਦੇਰ ਸ਼ਾਮ ਕਸਰਤ ਕਰਦੇ ਹਨ, ਉਨ੍ਹਾਂ ਨੂੰ ਆਪਣੇ ਭੋਜਨ ਵਿੱਚ 100 ਤੋਂ 200 ਕੈਲੋਰੀਜ਼ ਰੱਖਣੀਆਂ ਚਾਹੀਦੀਆਂ ਹਨ।



ਕਸਰਤ ਤੋਂ ਕੁਝ ਘੰਟੇ ਪਹਿਲਾਂ ਤੁਹਾਨੂੰ ਭੋਜਨ ਖਾਣਾ ਚਾਹੀਦਾ ਹੈ। ਵਰਕਆਊਟ ਤੋਂ ਪਹਿਲਾਂ ਹਾਈਡਰੇਸ਼ਨ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਤੁਸੀਂ ਬ੍ਰਾਊਨ ਰਾਈਸ, ਫਲ ਜਾਂ ਟੋਸਟ ਵੀ ਖਾ ਸਕਦੇ ਹੋ।