ਕੋਲਕਾਤਾ ਮੈਟਰੋ ਨੇ ਰਚਿਆ ਇਤਿਹਾਸ, ਗੰਗਾ ਨਦੀ ਦੇ ਹੇਠਾਂ ਚੱਲੀ ਪਹਿਲੀ ਮੈਟਰੋ ਟਰੇਨ



ਕੋਲਕਾਤਾ ਮੈਟਰੋ ਨੇ ਬੁੱਧਵਾਰ ਨੂੰ ਗੰਗਾ (ਹੁਗਲੀ) ਨਦੀ ਦੇ ਹੇਠਾਂ ਤੋਂ ਹਾਵੜਾ ਮੈਦਾਨ ਤੱਕ ਪਹਿਲਾ ਮੈਟਰੋ ਰੇਕ ਲੈ ਕੇ ਇਤਿਹਾਸ ਰਚ ਦਿੱਤਾ। ਲੰਬੇ ਇੰਤਜ਼ਾਰ ਤੋਂ ਬਾਅਦ ਦੇਸ਼ ਦੀ ਪਹਿਲੀ ਮੈਟਰੋ ਟਰੇਨ ਗੰਗਾ ਨਦੀ ਦੇ ਹੇਠਾਂ ਚੱਲੀ।



ਇਹ ਭਾਰਤ ਦਾ ਪਹਿਲਾ ਅੰਡਰਵਾਟਰ ਮੈਟਰੋ ਪ੍ਰੋਜੈਕਟ ਹੈ।

ਇਸ ਇਤਿਹਾਸਕ ਪਲ ਨੂੰ ਕੋਲਕਾਤਾ ਮੈਟਰੋ ਰੇਲਵੇ ਦੇ ਜਨਰਲ ਮੈਨੇਜਰ ਪੀ ਉਦੈ ਕੁਮਾਰ ਰੈੱਡੀ ਨੇ ਦੇਖਿਆ।



ਅੱਜ ਹਰ ਇੱਕ ਭਾਰਤੀ ਲਈ ਬਹੁਤ ਹੀ ਖ਼ਾਸ ਦਿਨ ਹੈ। ਇਹ ਬਹੁਤ ਹੀ ਮਾਣ ਵਾਲੀ ਗੱਲ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।



ਮੈਟਰੋ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੌਸ਼ਿਕ ਮਿੱਤਰਾ ਨੇ ਕਿਹਾ ਹੈ ਕਿ ਇਹ ਮੈਟਰੋ ਰੇਲਵੇ ਲਈ ਇਤਿਹਾਸਕ ਪਲ ਹੈ ਕਿਉਂਕਿ ਅਸੀਂ ਕਈ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਹੁਗਲੀ ਨਦੀ ਦੇ ਹੇਠਾਂ ਰੇਕ ਚਲਾਉਣ ਦੇ ਯੋਗ ਹੋਏ ਹਾਂ।



ਕੋਲਕਾਤਾ ਅਤੇ ਇਸਦੇ ਉਪਨਗਰਾਂ ਦੇ ਲੋਕਾਂ ਨੂੰ ਇੱਕ ਆਧੁਨਿਕ ਆਵਾਜਾਈ ਪ੍ਰਣਾਲੀ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਕ੍ਰਾਂਤੀਕਾਰੀ ਕਦਮ ਹੈ।



ਮੈਟਰੋ ਰੇਲ ਦੇ ਰੈਕ ਨੰਬਰ MR-612 ਨੇ ਕੋਲਕਾਤਾ ਦੇ ਮਹਾਕਰਨ ਤੋਂ ਹਾਵੜਾ ਮੈਦਾਨ ਸਟੇਸ਼ਨ ਤੱਕ ਆਪਣੀ ਪਹਿਲੀ ਯਾਤਰਾ ਕੀਤੀ। ਰੇਕ ਸਵੇਰੇ 11.55 ਵਜੇ ਹੁਗਲੀ ਨਦੀ ਨੂੰ ਪਾਰ ਕਰ ਗਿਆ।



ਰੇਲਗੱਡੀ ਦੇ ਆਉਣ ਤੋਂ ਬਾਅਦ ਰੈੱਡੀ ਨੇ ਹਾਵੜਾ ਸਟੇਸ਼ਨ 'ਤੇ ਪੂਜਾ ਵੀ ਕੀਤੀ ਗਈ।



ਇਸ ਨੂੰ ਨਦੀ ਦੇ ਹੇਠਾਂ ਤੋਂ ਲੰਘਣ ਲਈ 60 ਸਕਿੰਟਾਂ ਤੋਂ ਵੀ ਘੱਟ ਸਮਾਂ ਲੱਗੇਗਾ। ਵੱਧ ਤੋਂ ਵੱਧ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਹ ਪੂਰਾ ਮੈਟਰੋ ਰੂਟ ਸਾਲ 2023 ਵਿੱਚ ਤਿਆਰ ਹੋ ਜਾਵੇਗਾ।