ਰਾਘਵ ਚੱਢਾ ਹਾਲ 'ਚ 'ਆਪ' ਵੱਲੋਂ ਪੰਜਾਬ ਦੇ ਰਾਜ ਸਭਾ ਮੈਂਬਰ ਵਜੋਂ ਚੁਣੇ ਗਏ ਹਨ ਰਾਘਵ ਚੱਢਾ ਪੰਜਾਬ ਦੇ ਸਾਬਕਾ ਚੋਣ ਸਹਿ-ਇੰਚਾਰਜ ਵੀ ਰਹੇ ਹਨ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਉਹਨਾਂ ਨੂੰ ਰਾਜ ਸਭਾ ਵਿੱਚ ਵੀ ਸਥਾਨ ਮਿਲ ਗਿਆ ਐਤਵਾਰ ਨੂੰ ਰਾਘਵ ਚੱਢਾ ਨੇ Lakme Fashion Week 'ਚ ਰੈਂਪ ਵਾਕ ਕੀਤਾ ਨਵੀਂ ਦਿੱਲੀ ਵਿੱਚ Lakme Fashion ਦਾ ਇਵੈਂਟ ਰੱਖਿਆ ਗਿਆ ਸੀ ਈਵੈਂਟ ਦੌਰਾਨ ਚੱਢਾ ਰੈਂਪ ਵਾਕ ਕਰਦੇ ਨਜ਼ਰ ਆਏ ਆਲ-ਬਲੈਕ ਪਹਿਰਾਵੇ ਵਿੱਚ, ਚੱਢਾ ਨੇ ਇਵੈਂਟ ਵਿੱਚ ਰੈਂਪ ਉੱਤੇ ਵਾਕ ਕੀਤਾ Lakme Fashion ਦੇ ਇਸ ਸ਼ੋਅ 'ਚ ਚੱਢਾ ਸੋਅ ਸਟਾਪਰ ਬਣੇ 'ਆਪ' ਦੇ ਆਗੂ ਵਜੋਂ ਚੱਢਾ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਸੀ ਵੀਡੀਓ ਸਾਹਮਣੇ ਆਉਂਦੇ ਹੀ ਵਿਰੋਧੀਆਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਪੰਜਾਬ ਯੂਥ ਕਾਂਗਰਸ ਪ੍ਰਧਾਨ ਨੇ ਵੀਡੀਓ ਪੋਸਟ ਕਰਦੇ ਹੋਏ ਇਸ ਨੂੰ ਪੌਲੀਟੀਕਲ ਸਟੰਟ ਕਰਾਰ ਦਿੱਤਾ