ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਤੇ IPL ਦੇ ਸੰਸਥਾਪਕ ਲਲਿਤ ਮੋਦੀ ਦੀ ਲਵ ਸਟੋਰੀ ਦੀਆਂ ਚਰਚਾਵਾਂ ਅਜੇ ਕੁਝ ਰੁਕੀਆਂ ਹੀ ਸਨ ਕਿ ਇੱਕ ਹੋਰ ਹੈਰਾਨ ਕਰਨ ਵਾਲਾ ਅਪਡੇਟ ਸਾਹਮਣੇ ਆਇਆ

15 ਜੁਲਾਈ ਨੂੰ ਲਲਿਤ ਮੋਦੀ ਨੇ ਆਪਣੇ ਅਧਿਕਾਰਤ ਟਵਿੱਟਰ ਅਤੇ ਇੰਸਟਾਗ੍ਰਾਮ ਅਕਾਊਂਟ 'ਤੇ ਐਲਾਨ ਕੀਤਾ ਕਿ ਉਹ ਅਤੇ ਸੁਸ਼ਮਿਤਾ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

ਲਲਿਤ ਦੇ ਇਸ ਐਲਾਨ ਤੋਂ ਬਾਅਦ ਜਿਵੇਂ ਪੂਰੇ ਦੇਸ਼ `ਚ ਹਲਚਲ ਮਚ ਗਈ ਸੀ। ਸੁਸ਼ਮਿਤਾ ਸੇਨ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਗਿਆ ਅਤੇ ਲਲਿਤ ਮੋਦੀ ਦਾ ਮਜ਼ਾਕ ਵੀ ਉਡਾਇਆ ਗਿਆ

ਪਰ ਹੁਣ ਲੱਗਦਾ ਹੈ ਕਿ ਲਲਿਤ ਅਤੇ ਸੁਸ਼ਮਿਤਾ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ ਹੈ। ਆਓ ਤੁਹਾਨੂੰ ਇਹ ਵੀ ਦੱਸੀਏ ਕਿ ਅਸੀਂ ਅਜਿਹਾ ਕਿਉਂ ਕਹਿ ਰਹੇ ਹਾਂ।

ਰਿਸ਼ਤੇ ਦੇ ਐਲਾਨ ਦੇ ਨਾਲ ਹੀ ਲਲਿਤ ਮੋਦੀ ਨੇ ਸੁਸ਼ਮਿਤਾ ਨਾਲ ਇੰਸਟਾਗ੍ਰਾਮ 'ਤੇ ਡੀਪੀ ਲਗਾਈ ਸੀ। ਨਾਲ ਹੀ ਆਪਣੇ ਬਾਇਓ 'ਚ ਸੁਸ਼ਮਿਤਾ ਲਈ ਪਿਆਰ ਦਾ ਇਜ਼ਹਾਰ ਕਰਦੇ ਹੋਏ ਸੁਸ਼ਮਿਤਾ ਨੂੰ ਪਾਰਟਨਰ ਦੱਸਿਆ ਸੀ

ਹੁਣ 2 ਮਹੀਨਿਆਂ ਦੇ ਅੰਦਰ ਹੀ ਲਲਿਤ ਨੇ ਇੰਸਟਾਗ੍ਰਾਮ ਤੋਂ ਸੁਸ਼ਮਿਤਾ ਨਾਲ ਆਪਣੀ ਡੀਪੀ ਹਟਾ ਕੇ ਆਪਣੀ ਇਕੱਲੇ ਦੀ ਫੋਟੋ ਪਾ ਦਿੱਤੀ, ਇੰਨਾ ਹੀ ਨਹੀਂ ਲਲਿਤ ਮੋਦੀ ਨੇ ਆਪਣੇ ਬਾਇਓ ਤੋਂ ਸੁਸ਼ਮਿਤਾ ਦਾ ਨਾਂ ਵੀ ਹਟਾ ਦਿੱਤਾ

ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਕੁਝ ਦਰਾਰ ਚੱਲ ਰਹੀ ਹੈ। ਹਾਲਾਂਕਿ ਲਲਿਤ ਮੋਦੀ ਨੇ ਸੁਸ਼ਮਿਤਾ ਨਾਲ ਜੋ ਫੋਟੋਆਂ ਪੋਸਟ ਕੀਤੀਆਂ ਸਨ, ਉਨ੍ਹਾਂ ਨੂੰ ਹਟਾਇਆ ਨਹੀਂ ਗਿਆ ਹੈ।

ਕਿਹਾ ਜਾ ਰਿਹਾ ਹੈ ਕਿ ਇਹ ਮਾਮਲਾ ਸੁਸ਼ਮਿਤਾ ਦੀ ਵੱਡੀ ਧੀ ਰਿਨੀ ਦੇ ਜਨਮਦਿਨ ਨਾਲ ਜੁੜਿਆ ਹੋਇਆ ਹੈ

ਦਰਅਸਲ, 4 ਸਤੰਬਰ ਨੂੰ ਰਿਨੀ ਦਾ ਜਨਮਦਿਨ ਸੀ, ਇਸ ਦੌਰਾਨ ਸੁਸ਼ਮਿਤਾ ਦੇ ਐਕਸ ਬੁਆਏ ਫ਼ਰੈਂਡ ਰੋਹਮਨ ਸ਼ਾਲ ਨੂੰ ਉਨ੍ਹਾਂ ਦੇ ਨਾਲ ਪੋਜ਼ ਦਿੰਦੇ ਹੋਏ ਦੇਖਿਆ ਗਿਆ ਸੀ।

ਜਨਮਦਿਨ ਐਤਵਾਰ ਨੂੰ ਸੀ, ਲਲਿਤ ਮੋਦੀ ਨੇ ਸੋਮਵਾਰ ਨੂੰ ਇਹ ਕਦਮ ਚੁੱਕਿਆ। ਇਸ ਤੋਂ ਬਾਅਦ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ