ਬੱਕਰੀ ਦਾ ਦੁੱਧ ਬੜਾ ਗੁਣਕਾਰੀ ਹੁੰਦਾ ਹੈ। ਆਯੁਰਵੇਦ ਵਿੱਚ ਬੱਕਰੀ ਦੇ ਦੁੱਧ ਦੇ ਅਨੇੇਕਾਂ ਗੁਣ ਦੱਸ ਗਏ ਹਨ। ਬੱਕਰੀ ਦਾ ਦੁੱਧ ਅਨੇਕਾਂ ਬਿਮਾਰੀਆ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ। ਅੱਜ ਕਲ ਲੋਕ ਬਹੁਤ ਸਾਰੀਆਂ ਬਿਮਾਰੀਆਂ ਤੋਂ ਪੀੜਤ ਹਨ। ਕਈ ਬਿਮਾਰੀਆਂ ਅਜਿਹੀਆਂ ਹਨ, ਜੋ ਬਹੁਤ ਗੰਭੀਰ ਹੋ ਸਕਦੀਆਂ ਹਨ। ਉਨ੍ਹਾਂ ਵਿੱਚੋਂ ਇੱਕ ਬਿਮਾਰੀ ਡੇਂਗੂ ਹੈ। ਡੇਂਗੂ ਹੋਣ 'ਤੇ ਕਈ ਲੋਕ ਮਰੀਜ਼ ਨੂੰ ਬੱਕਰੀ ਦਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਬੱਕਰੀ ਦਾ ਦੁੱਧ ਡੇਂਗੂ ਦੀ ਬਿਮਾਰੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਡੇਂਗੂ ਹੋਣ ’ਤੇ ਜੇਕਰ ਬੱਕਰੀ ਦਾ ਦੁੱਧ ਪੀਤਾ ਜਾਵੇ ਤਾਂ ਡੇਂਗੂ ਦੀ ਬਿਮਾਰੀ ਜੜ੍ਹ ਤੋਂ ਖਤਮ ਹੋ ਜਾਂਦੀ ਹੈ । ਬੱਕਰੀ ਦਾ ਦੁੱਧ ਪੀਣ ਨਾਲ ਮਾਨਸਿਕ ਤਣਾਅ ਘੱਟਦਾ ਹੈ। ਬੱਕਰੀ ਦੇ ਦੁੱਧ ਨਾਲ ਅੰਤੜੀਆਂ ਦੀ ਸੋਜ਼ ਘੱਟਦੀ ਹੈ। ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਬੱਕਰੀ ਦਾ ਦੁੱਧ ਸਰੀਰ ਵਿੱਚ ਅਨੀਮੀਆ ਨੂੰ ਦੂਰ ਕਰਨ ਵਿੱਚ ਵੀ ਬਹੁਤ ਮਦਦਗਾਰ ਹੁੰਦਾ ਹੈ। ਬੱਕਰੀ ਦਾ ਦੁੱਧ ਸਰੀਰ ਵਿੱਚ ਲਾਲ ਖੂਨ ਦੇ ਸੈੱਲਾਂ ਨੂੰ ਵੀ ਵਧਾਉਂਦਾ ਹੈ। ਗਠੀਆ ਦੀ ਸਮੱਸਿਆ ਵਿੱਚ ਵੀ ਬੱਕਰੀ ਦਾ ਦੁੱਧ ਬਹੁਤ ਫਾਇਦੇਮੰਦ ਸਾਬਿਤ ਹੁੰਦਾ ਹੈ।