ਬਰਸਾਤ 'ਚ ਘਰ ਵਿੱਚ ਨਮੀ ਵੱਧਣ ਕਾਰਨ ਲੋਕ ਏਸੀ ਨੂੰ ਡਰਾਈ ਮੋਡ ‘ਤੇ ਚਲਾਉਂਦੇ ਹਨ। ਕਈ ਵਾਰੀ ਇਸ ਦੌਰਾਨ ਏਸੀ ਤੋਂ ਪਾਣੀ ਟਪਕਣਾ ਆਮ ਗੱਲ ਹੈ।

ਇਸਦਾ ਕਾਰਨ ਡਰੇਨੇਜ ਪਾਈਪ ਵਿੱਚ ਰੁਕਾਵਟ, ਫਿਲਟਰ ਦਾ ਬੰਦ ਹੋਣਾ, ਘੱਟ ਗੈਸ ਪ੍ਰੈਸ਼ਰ ਜਾਂ ਏਸੀ ਦਾ ਗਲਤ ਐਂਗਲ ਹੋ ਸਕਦਾ ਹੈ। ਜਿਸ ਕਰਕੇ ਲੋਕ ਘਬਰਾ ਜਾਂਦੇ ਹਨ।ਆਓ ਜਾਣਦੇ ਹਾਂ ਕਿਵੇਂ ਇਸ ਨੂੰ ਹੱਲ ਕਰ ਸਕਦੇ ਹਾਂ।

ਏਸੀ ਤੋਂ ਪਾਣੀ ਟਪਕਣ ਦਾ ਮੁੱਖ ਕਾਰਨ ਡਰੇਨੇਜ ਪਾਈਪ ਵਿੱਚ ਰੁਕਾਵਟ ਹੈ।

ਏਸੀ ਤੋਂ ਪਾਣੀ ਟਪਕਣ ਦਾ ਮੁੱਖ ਕਾਰਨ ਡਰੇਨੇਜ ਪਾਈਪ ਵਿੱਚ ਰੁਕਾਵਟ ਹੈ।

ਫਿਲਟਰ ਵਿੱਚ ਧੂੜ ਭਰਨ, ਘੱਟ ਗੈਸ ਪ੍ਰੈਸ਼ਰ ਜਾਂ ਗਲਤ ਇੰਸਟਾਲੇਸ਼ਨ ਕਾਰਨ ਵੀ ਪਾਣੀ ਇਕੱਠਾ ਹੋ ਕੇ ਟਪਕਣ ਲੱਗ ਜਾਂਦਾ ਹੈ।

ਪਾਣੀ ਟਪਕਣ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਡਰੇਨੇਜ ਪਾਈਪ ਨੂੰ ਸਾਫ਼ ਕਰੋ ਅਤੇ ਪਾਣੀ ਆਸਾਨੀ ਨਾਲ ਬਾਹਰ ਨਿਕਲ ਰਿਹਾ ਹੈ ਕਿ ਨਹੀਂ, ਇਹ ਚੈੱਕ ਕਰੋ।

ਹਰ ਮਹੀਨੇ ਏਅਰ ਫਿਲਟਰ ਨੂੰ ਸਾਫ਼ ਕਰਨਾ ਜਰੂਰੀ ਹੈ। ਜੇਕਰ ਏਸੀ ਦੀ ਗੈਸ ਘੱਟ ਹੋਵੇ, ਤਾਂ ਸਰਵਿਸ ਕਰਵਾਉਣਾ ਲਾਜ਼ਮੀ ਹੈ।

ਇੰਸਟਾਲੇਸ਼ਨ ਦਾ ਐਂਗਲ ਠੀਕ ਕਰਵਾਓ, ਤਾਂ ਕਿ ਏਸੀ ਸਹੀ ਢੰਗ ਨਾਲ ਕੰਮ ਕਰੇ। ਛੋਟੇ ਜੁਗਾੜ ਵਜੋਂ, ਝੁਕੇ ਹੋਏ ਏਸੀ ਹੂਕ ਹੇਠਾਂ ਕਾਗਜ਼ ਮੋੜ ਕੇ ਐਡਜਸਟ ਕੀਤਾ ਜਾ ਸਕਦਾ ਹੈ।

ਜੇਕਰ ਇਹ ਸਾਰੇ ਉਪਾਵਾਂ ਅਪਨਾਉਣ ਦੇ ਬਾਵਜੂਦ ਵੀ ਏਸੀ ਤੋਂ ਪਾਣੀ ਟਪਕਣਾ ਨਹੀਂ ਰੁਕਦਾ, ਤਾਂ ਤਜਰਬੇਕਾਰ ਟੈਕਨੀਸ਼ੀਅਨ ਨੂੰ ਬੁਲਾਉਣਾ ਸਭ ਤੋਂ ਸਹੀ ਕਦਮ ਹੈ।

ਸਮੇਂ ਸਿਰ ਮੁਰੰਮਤ ਨਾ ਸਿਰਫ਼ ਏਸੀ ਦੀ ਕੂਲਿੰਗ ਨੂੰ ਸੁਧਾਰਦੀ ਹੈ, ਬਲਕਿ ਇਸ ਦੀ ਉਮਰ ਵੀ ਲੰਬੀ ਹੁੰਦੀ ਹੈ।

ਨਿਯਮਤ ਦੇਖਭਾਲ ਨਾਲ ਏਸੀ ਬਿਹਤਰ ਕੰਮ ਕਰਦਾ ਹੈ ਅਤੇ ਘਰ ਦਾ ਮਾਹੌਲ ਸੁਖਦਾਇਕ ਬਣਿਆ ਰਹਿੰਦਾ ਹੈ। ਇਸ ਲਈ ਛੋਟੀ ਸਮੱਸਿਆ ਨੂੰ ਵੱਡਾ ਬਣਨ ਤੋਂ ਪਹਿਲਾਂ ਹੱਲ ਕਰਨਾ ਬਹੁਤ ਜ਼ਰੂਰੀ ਹੈ।