ਕੀ ਤੁਸੀਂ ਵੀ ਥੱਕ ਚੁੱਕੇ ਹੋ ਮਹਿੰਗੀਆਂ ਸਨਸਕੀਨ ਕਰੀਮਾਂ ਲਗਾ ਕੇ ਤਾਂ ਅਪਣਾਓ ਆਹ ਘਰੇਲੂ ਫੇਸ ਪੈਕ



ਤੇਜ਼ ਸੂਰਜ ਦੀ ਰੌਸ਼ਨੀ ਅਤੇ ਯੂਵੀ ਕਿਰਨਾਂ ਕਾਰਨ ਚਮੜੀ ਨੀਰਸ ਅਤੇ ਕਾਲੇ ਦਿਖਣ ਲੱਗਦੀ ਹੈ। ਇਸ ਲਈ ਇਸ ਮੌਸਮ 'ਚ ਚਮੜੀ ਦੀ ਬਿਹਤਰ ਦੇਖਭਾਲ ਕਰਨੀ ਚਾਹੀਦੀ ਹੈ



ਬਾਜ਼ਾਰ 'ਚ ਕਈ ਤਰ੍ਹਾਂ ਦੇ ਸਕਿਨ ਕੇਅਰ ਉਤਪਾਦ ਉਪਲਬਧ ਹਨ, ਜਿਨ੍ਹਾਂ 'ਚੋਂ ਇਕ ਹੈ ਸਨਸਕ੍ਰੀਨ



ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਇਸ 'ਚ ਕੈਮੀਕਲ ਹੁੰਦੇ ਹਨ ਜਿਸ ਕਾਰਨ ਚਮੜੀ 'ਤੇ ਕਈ ਤਰ੍ਹਾਂ ਦੇ ਖ਼ਤਰੇ ਵੱਧ ਜਾਂਦੇ ਹਨ



ਜੇਕਰ ਦੇਖਿਆ ਜਾਵੇ ਤਾਂ ਹੁਣ ਲੋਕ ਸਨਸਕ੍ਰੀਨ ਜਾਂ ਹੋਰ ਬਿਊਟੀ ਪ੍ਰੋਡਕਟਸ ਤੋਂ ਜ਼ਿਆਦਾ ਘਰੇਲੂ ਉਪਚਾਰ ਅਜ਼ਮਾਉਣ ਲੱਗ ਪਏ ਹਨ



ਗਰਮੀਆਂ ਵਿੱਚ ਆਪਣੀ ਚਮੜੀ ਨੂੰ ਟੈਨਿੰਗ ਅਤੇ ਸਨਬਰਨ ਤੋਂ ਬਚਾਉਣ ਲਈ ਤੁਸੀਂ ਐਲੋਵੇਰਾ ਜੈੱਲ ਦੀ ਮਦਦ ਲੈ ਸਕਦੇ ਹੋ



ਆਲੂ ਵਿੱਚ ਅਜਿਹੇ ਗੁਣ ਵੀ ਹੁੰਦੇ ਹਨ ਜੋ ਟੈਨਿੰਗ ਨੂੰ ਦੂਰ ਕਰਨ ਜਾਂ ਇਸਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ



ਖੀਰੇ ਨੂੰ ਲਓ ਅਤੇ ਇਸ ਦਾ ਰਸ ਕੱਢ ਲਓ। ਹੁਣ ਇਸ ਵਿੱਚ ਗੁਲਾਬ ਜਲ ਮਿਲਾ ਕੇ ਇੱਕ ਬੋਤਲ ਵਿੱਚ ਰੱਖ ਲਓ,ਰਾਤ ਨੂੰ ਸੌਣ ਤੋਂ ਪਹਿਲਾਂ ਇਸ ਟੋਨਰ ਦਾ ਛਿੜਕਾਅ ਕਰੋ



ਵੈਸੇ ਤਾਂ ਘਰ ਵਿਚ ਕੁਦਰਤੀ ਸਨਸਕ੍ਰੀਨ ਬਣਾ ਕੇ ਵੀ ਚਮੜੀ ਦੀ ਦੇਖਭਾਲ ਕੀਤੀ ਜਾ ਸਕਦੀ ਹੈ। ਨਾਰੀਅਲ ਤੇਲ, ਜੈਤੂਨ ਦਾ ਤੇਲ ਅਤੇ ਗਾਜਰ ਦੇ ਬੀਜ ਦੇ ਤੇਲ ਨੂੰ ਇੱਕ ਭਾਂਡੇ ਵਿੱਚ ਮਿਲਾ ਕੇ ਤਿਆਰ ਕਰੋ