ਦਿਨ ਵਿੱਚ ਕਿਸ ਵੇਲੇ ਦੁੱਧ ਪੀਣਾ ਚਾਹੀਦਾ ਹੈ, ਜਾਣੋ ਸਹੀ ਸਮਾਂ



ਦੁੱਧ ਪੀਣਾ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ, ਕੁੱਝ ਲੋਕਾਂ ਨੂੰ ਸਵੇਰ ਵੇਲੇ ਦੁੱਧ ਪੀਣਾ ਪਸੰਦ ਹੁੰਦਾ ਹੈ, ਤਾਂ ਉੱਥੇ ਹੀ ਕੁੱਝ ਲੋਕ ਰਾਤ ਨੂੰ ਦੁੱਧ ਪੀਂਦੇ ਹਨ, ਆਓ ਜਾਣਦੇ ਹਾਂ ਦਿਨ ਵਿੱਚ ਕਿਸ ਵੇਲੇ ਦੁੱਧ ਪੀਣਾ ਚਾਹੀਦਾ ਹੈ



ਮਾਹਰਾਂ ਮੁਤਾਬਕ ਵਿਅਕਤੀ ਨੂੰ ਸਰੀਰ ਦੀ ਬਣਤਰ ਦੇ ਹਿਸਾਬ ਨਾਲ ਦੁੱਧ ਪੀਣਾ ਚਾਹੀਦਾ ਹੈ। ਕੁੱਝ ਲੋਕਾਂ ਲਈ ਸਵੇਰੇ ਦੁੱਧ ਪੀਣਾ ਸਹੀ ਹੁੰਦਾ, ਤਾਂ ਕੁੱਝ ਲੋਕਾਂ ਲਈ ਰਾਤ ਨੂੰ ਦੁੱਧ ਪੀਣਾ ਸਹੀ ਹੁੰਦਾ ਹੈ



ਜੇਕਰ ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਹਨ ਤਾਂ ਤੁਹਾਨੂੰ ਦੁੱਧ ਪੀਣ ਦਾ ਸਮਾਂ ਬਦਲ ਦੇਣਾ ਚਾਹੀਦਾ ਹੈ। ਤੁਹਾਨੂੰ ਦੱਸ ਦਈਏ ਕਿ 5 ਸਾਲ ਦੀ ਉਮਰ ਵਾਲੇ ਬੱਚਿਆਂ ਨੂੰ ਸਵੇਰੇ ਖਾਲੀ ਪੇਟ ਦੁੱਧ ਪੀਣਾ ਚਾਹੀਦਾ ਹੈ



ਜਿਹੜੇ ਲੋਕ ਸਰੀਰ ਬਣਾਉਣ ਲਈ ਦੁੱਧ ਪੀਂਦੇ ਹਨ, ਉਨ੍ਹਾਂ ਨੂੰ ਦਿਨ ਵੇਲੇ ਦੁੱਧ ਪੀਣਾ ਚਾਹੀਦਾ ਹੈ, ਅਜਿਹੇ ਵਿੱਚ ਇਸ ਵੇਲੇ ਦੁੱਧ ਪੀਣ ਨਾਲ ਲੋਕਾਂ ਨੂੰ ਭਰਪੂਰ ਐਨਰਜੀ ਮਿਲਦੀ ਹੈ



ਛੋਟੇ ਬੱਚਿਆਂ ਨੂੰ ਸਵੇਰ ਵੇਲੇ ਕ੍ਰੀਮ ਵਾਲਾ ਦੁੱਧ ਪੀਣਾ ਚਾਹੀਦਾ ਹੈ, ਇਸ ਵਿੱਚ ਕੈਲਸ਼ੀਅਮ ਦੀ ਮਾਤਰਾ ਵੱਧ ਹੁੰਦੀ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ



ਵੱਡੇ ਅਤੇ ਬਜ਼ੁਰਗ ਲੋਕਾਂ ਦੀ ਫਿਜ਼ਿਕਲ ਐਕਟੀਵਿਟੀ ਘੱਟ ਹੁੰਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਦਿਨ ਵੇਲੇ ਹੀ ਦੁੱਧ ਪੀਣਾ ਚਾਹੀਦਾ ਹੈ, ਇਨ੍ਹਾਂ ਲੋਕਾਂ ਨੂੰ ਗਾਂ ਦਾ ਦੁੱਧ ਪੀਣਾ ਚਾਹੀਦਾ ਹੈ, ਉਹ ਹਲਕਾ ਹੁੰਦਾ ਹੈ ਅਤੇ ਆਸਾਨੀ ਨਾਲ ਪਚ ਜਾਂਦਾ ਹੈ



ਦੁੱਧ ਨਾ ਪੀਣ ਨਾਲ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋਣ ਲੱਗ ਜਾਂਦੀ ਹੈ। ਇਸ ਵਿੱਚ ਮੌਜੂਦ ਥਾਈਮੀਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਉੱਥੇ ਹੀ ਜੇਕਰ ਕਿਸੇ ਨੂੰ ਗੈਸ ਦੀ ਸਮੱਸਿਆ ਹੈ ਤਾਂ ਉਸ ਨੂੰ ਦੁੱਧ ਵਿੱਚ ਸ਼ੱਕਰ ਪਾ ਕੇ ਦੁੱਧ ਪੀ ਲੈਣਾ ਚਾਹੀਦਾ ਹੈ



ਜੇਕਰ ਤੁਹਾਡੇ ਦੰਦਾਂ ਵਿੱਚ ਦਰਦ ਹੈ ਤੇ ਦੰਦ ਹਿੱਲ ਰਹੇ ਹਨ ਤਾਂ ਤੁਹਾਡੇ ਲਈ ਦੁੱਧ ਪੀਣਾ ਫਾਇਦੇਮੰਦ ਹੈ