ਘਰ ਦੀ ਰਸੋਈ ਦਾ ਸਿੰਕ ਖ਼ਰਾਬ ਹੋਣਾ ਆਮ ਗੱਲ ਹੈ ਜੇਕਰ ਕਦੇ ਤੁਹਾਡੇ ਘਰ ਦੀ ਰਸੋਈ ਦਾ ਸਿੰਕ ਜਾਮ ਹੋ ਜਾਵੇ ਤਾਂ ਤੁਸੀਂ ਉਸ ਨੂੰ ਸਾਫ ਕਰਨ ਲਈ ਅਪਣਾਓ ਇਹ ਤਰੀਕੇ ਸਿੰਕ ‘ਚੋਂ ਪਹਿਲਾਂ ਭਰਿਆ ਹੋਇਆ ਪਾਣੀ ਕੱਢ ਦਿਓ ਦੋ ਚਮਚ ਬੇਕਿੰਗ ਸੋਡਾ ਅਤੇ ਇੱਕ ਚਮਚ ਵਿਨੇਗਰ ਦਾ ਘੋਲ ਬਣਾ ਲਓ ਇਸ ਘੋਲ ਨੂੰ ਸਿੰਕ ਦੇ ਡ੍ਰੇਨ ਵਿੱਚ ਪਾਓ 10 ਮਿੰਟ ਬਾਅਦ ਗਰਮ ਪਾਣੀ ਨੂੰ ਪ੍ਰੈਸ਼ਰ ਨਾਲ ਸਿੰਕ ਵਿੱਚ ਪਾਓ ਨਿੰਬੂ ਦੇ ਰਸ ਵਿੱਚ ਈਨੋ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤੋਂ ਬਾਅਦ ਸਿੰਕ ਦੇ ਪਾਈਪ ਵਿੱਚ ਪਾਓ ਕੁਝ ਸਮੇਂ ਬਾਅਦ ਸਿੰਕ ਨੂੰ ਪਾਣੀ ਨਾਲ ਧੋ ਦਿਓ