ਚਿੱਟੇ ਕੱਪੜੇ ਕਦੇ ਵੀ Out of fashion ਨਹੀਂ ਹੁੰਦੇ, ਫਿਰ ਭਾਵੇਂ ਉਹ ਵ੍ਹਾਈਟ ਸ਼ਰਟ ਹੋਵੇ ਜਾਂ ਡਰੈੱਸ, ਤੁਸੀਂ ਇਨ੍ਹਾਂ ਨੂੰ ਹਰੇਕ ਮੌਸਮ ਵਿੱਚ ਪਾ ਸਕਦੇ ਹੋ।



ਪਰ ਇਨ੍ਹਾਂ ਨੂੰ ਪਾਉਣ ਵੇਲੇ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਕਿਤੇ ਖਾਣ ਵੇਲੇ ਚਿੱਟੇ ਕੱਪੜਿਆਂ ‘ਤੇ sauce, ਚਾਹ ਜਾਂ ਕੌਫੀ ਦੇ ਦਾਗ ਨਾ ਲੱਗ ਜਾਣ।



ਅਜਿਹੀ ਸਥਿਤੀ ਵਿੱਚ ਮਹਿੰਗੀ ਤੋਂ ਮਹਿੰਗੀ ਡਰੈੱਸ ਵੀ ਖ਼ਰਾਬ ਹੋ ਜਾਂਦੀ ਹੈ, ਜਿਸ ਨੂੰ ਤੁਸੀਂ ਦੁਬਾਰਾ ਪਾ ਨਹੀਂ ਸਕਦੇ।



ਅਜਿਹੇ ਵਿੱਚ ਅੱਜ ਅਸੀਂ ਤੁਹਾਨੂੰ ਕੁੱਝ ਤਰੀਕੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਇਨ੍ਹਾਂ ਦਾਗਾਂ ਨੂੰ ਆਸਾਨੀ ਨਾਲ ਹਟਾ ਸਕਦੇ ਹੋ



ਜੇਕਰ ਚਿੱਟੇ ਕੱਪੜਿਆਂ 'ਤੇ ਕੋਈ ਚੀਜ਼ ਡਿੱਗ ਜਾਵੇ ਤਾਂ ਤੁਰੰਤ ਗਰਮ ਪਾਣੀ ਨਾਲ ਧੋ ਲਓ। ਇਸ ਤੋਂ ਬਾਅਦ ਘਰ ਆ ਕੇ ਇਸ ਨੂੰ ਕੁਝ ਦੇਰ ਗਰਮ ਪਾਣੀ 'ਚ ਭਿਓ ਕੇ ਰੱਖ ਦਿਓ। ਅਜਿਹਾ ਕਰਨ ਨਾਲ ਜ਼ਿੱਦੀ ਦਾਗ ਨਜ਼ਰ ਨਹੀਂ ਆਉਣਗੇ। ਜੇਕਰ ਫਿਰ ਵੀ ਕੁਝ ਦਾਗ ਨਜ਼ਰ ਆਉਂਦੇ ਹਨ ਤਾਂ ਗਰਮ ਪਾਣੀ 'ਚ ਥੋੜ੍ਹਾ ਜਿਹਾ ਡਿਟਰਜੈਂਟ ਮਿਲਾ ਕੇ 10 ਮਿੰਟ ਲਈ ਪਾਣੀ 'ਚ ਛੱਡ ਦਿਓ।



ਜੇਕਰ ਚਿੱਟੇ ਕੱਪੜਿਆਂ 'ਤੇ ਚਾਹ, ਕੌਫੀ ਜਾਂ ਅਚਾਰ ਡਿੱਗ ਗਿਆ ਹੋਵੇ ਤਾਂ ਇਨ੍ਹਾਂ ਦਾਗਾਂ ਨੂੰ ਦੂਰ ਕਰਨ ਲਈ ਨਿੰਬੂ ਦਾ ਰਸ ਬਹੁਤ ਪ੍ਰਭਾਵਸ਼ਾਲੀ ਹੈ। ਜਿੱਥੇ ਦਾਗ ਪਿਆ ਹੈ, ਉੱਥੇ ਥੋੜਾ ਜਿਹਾ ਨਿੰਬੂ ਦਾ ਰੱਸ ਲਾਓ, ਹੌਲੀ-ਹੌਲੀ ਦਾਗ ਉੱਥੋਂ ਉਤਰ ਜਾਣਗੇ।



ਜੇਕਰ ਚਿੱਟੇ ਕੱਪੜਿਆਂ 'ਤੇ ਦਾਗ ਲੱਗ ਜਾਣ ਤਾਂ ਉਨ੍ਹਾਂ ਨੂੰ ਹਟਾਉਣ ਲਈ ਬੇਕਿੰਗ ਸੋਡੇ 'ਚ ਸਿਰਕੇ ਦੀਆਂ ਕੁਝ ਬੂੰਦਾਂ ਮਿਲਾਓ ਅਤੇ ਫਿਰ ਇਸ ਨਾਲ ਕੱਪੜਿਆਂ ਨੂੰ ਸਾਫ ਕਰ ਲਓ। ਬੇਕਿੰਗ ਸੋਡਾ ਅਤੇ ਸਿਰਕੇ ਦੀ ਵਰਤੋਂ ਨਾਲ ਕੱਪੜਿਆਂ ਦਾ ਰੰਗ ਖ਼ਰਾਬ ਨਹੀਂ ਹੁੰਦਾ।



ਚਿੱਟੇ ਕੱਪੜੇ ਸਾਫ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਧੁੱਪ ਵਿਚ ਸੁਕਾਓ। ਅਜਿਹਾ ਕਰਨ ਨਾਲ ਦਾਗ ਵੀ ਹਲਕੇ ਹੋ ਜਾਣਗੇ।



Thanks for Reading. UP NEXT

ਚਿਹਰੇ ਤੋਂ ਅਣਚਾਹੇ ਵਾਲ ਹਟਾਉਣ ਲਈ ਇਦਾਂ ਕਰੋ ਫਟਕੜੀ ਦੀ ਵਰਤੋਂ, ਜਾਣੋ ਤਰੀਕਾ

View next story