ਬਰਤਨ ਹੇਠ ਉਪਰ ਰੱਖਦੇ ਹੋਏ ਇਹਨਾਂ ਵਿਚਕਾਰ ਸਪੰਜ ਜਾਂ ਨਰਮ ਕੱਪੜਾ ਰੱਖੋ ਜਦੋਂ ਵੀ ਤੁਸੀਂ ਚੀਨੀ ਦੇ ਭਾਂਡਿਆਂ ਨੂੰ ਧੋਵੋ, ਹਮੇਸ਼ਾ ਪਾਣੀ ਦੇ ਤਾਪਮਾਨ ਦੀ ਜਾਂਚ ਕਰੋ ਜਿਆਦਾ ਗਰਮ ਪਾਣੀ ਨਾਲ ਬਰਤਨ ਖਰਾਬ ਹੋ ਸਕਦੇ ਹਨ ਤੇ ਉਨਾਂ ਦੀ ਚਮਕ ਫਿੱਕੀ ਪੈ ਸਕਦੀ ਹੈ ਪਾਣੀ ਦੇ ਦਾਗਾਂ ਤੋਂ ਬਚਾਉਣ ਲਈ ਬਰਤਨਾਂ ਨੂੰ ਹਮੇਸ਼ਾ ਸੁਕਾ ਕੇ ਅਤੇ ਸਾਫ ਕੱਪੜੇ ਨਾਲ ਪੂੰਝ ਕੇ ਰੱਖੋ ਚੀਨੀ ਦੇ ਬਰਤਨਾਂ 'ਚ ਸਬਜ਼ੀ ਜਿਆਦਾ ਸਮੇਂ ਪਏ ਰਹਿਣ ਨਾਲ ਇਹਨਾਂ 'ਤੇ ਹਲਦੀ ਦੇ ਦਾਗ ਪੈ ਸਕਦੇ ਹਨ, ਇਹਨਾਂ ਨੂੰ ਤਰੁੰਤ ਸਾਫ ਕਰੋ ਜ਼ਿਆਦਾਤਰ ਘਰਾਂ ਵਿੱਚ ਅਖਬਾਰ ਵਿੱਚ ਲਪੇਟੇ ਡਿਨਰ ਸੈੱਟ ਵਰਗੇ ਕਰੌਕਰੀ ਦੇ ਭਾਂਡੇ ਦੇਖੇ ਹੋਣਗੇ, ਇਸ ਤਰ੍ਹਾਂ ਅਖਬਾਰਾਂ ਦੀ ਸਿਆਹੀ ਚਿਪਕ ਜਾਂਦੀ ਹੈ ਅਤੇ ਚਮਕ ਫਿੱਕੀ ਪੈ ਜਾਂਦੀ ਹੈ ਬਹੁਤ ਸਾਰੇ ਬਰਤਨ ਇਕੱਠੇ ਨਾ ਰੱਖੋ, ਖਾਸ ਕਰਕੇ ਛੋਟੇ ਬਰਤਨਾਂ ਨੂੰ ਅਲੱਗ ਹੀ ਰੱਖੋ