ਅੱਜ ਦੇ ਰਿਸ਼ਤਿਆਂ ਵਿੱਚ ਸਹਿਣਸ਼ੀਲਤਾ ਦੀ ਬਹੁਤ ਕਮੀ ਹੈ। ਕਿਸੇ ਵੀ ਰਿਸ਼ਤੇ ਦੀ ਸ਼ੁਰੂਆਤ ਕਰਨ ਲਈ ਦੋ ਦਿਲਾਂ ਦਾ ਮਿਲਣਾ ਜ਼ਰੂਰੀ ਹੁੰਦਾ ਹੈ ਬਹੁਤ ਸਾਰੇ ਮੁੰਡੇ-ਕੁੜੀਆਂ ਜਲਦ ਹੀ ਇੱਕ ਦੂਜੇ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਆ ਜਾਂਦੇ ਹਨ। ਪਰ ਕੁੱਝ ਸਮੇਂ ਬਾਅਦ ਪਿਆਰ ਭਰਿਆ ਰਿਸ਼ਤਾ ਜੰਗ ਦਾ ਮੈਦਾਨ ਬਣ ਜਾਂਦਾ ਹੈ ਰਿਸ਼ਤਾ ਬਣਾਉਣ ਤੋਂ ਬਾਅਦ ਲੜਕੇ ਅਤੇ ਲੜਕੀ ਨੂੰ ਇੱਕ ਦੂਜੇ ਨੂੰ ਸਮਝਣਾ ਚਾਹੀਦਾ ਹੈ ਅਤੇ ਦੋਵਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਲੜਕਿਆਂ ਦੀਆਂ ਉਹ ਕਿਹੜੀਆਂ ਆਦਤਾਂ ਹੁੰਦੀਆਂ ਨੇ ਜੋ ਕੁੜੀਆਂ ਨੂੰ ਰਿਸ਼ਤੇ ਵਿੱਚ ਬਿਲਕੁਲ ਵੀ ਪਸੰਦ ਨਹੀਂ ਹੁੰਦੀਆਂ ਹਰ ਮੁੰਡੇ ਨੂੰ ਕਿਸੇ ਵੀ ਕੁੜੀ ਨਾਲ ਫਲਰਟ ਕਰਨ ਦੀ ਬੁਰੀ ਆਦਤ ਹੁੰਦੀ ਹੈ, ਕਿਸੇ ਵੀ ਖੂਬਸੂਰਤ ਲੜਕੀ ਨੂੰ ਦੇਖ ਕੇ ਲੜਕਿਆਂ ਦੀ ਨਜ਼ਰ ਉਸ 'ਤੇ ਟਿਕੀ ਜਾਂਦੀ ਹੈ ਤੇ ਉਹ ਕੁੱਝ ਅਜਿਹਾ ਕਰਦੇ ਦਿੰਦੇ ਨੇ ਜੋ ਉਨ੍ਹਾਂ ਦੀ ਗਰਲਫ੍ਰੈਂਡ ਨੂੰ ਪਸੰਦ ਨਹੀਂ ਆਉਂਦਾ ਕੁੜੀਆਂ ਜਦੋਂ ਆਪਣੇ ਪਾਰਟਨਰ ਨੂੰ ਕਾਲ ਜਾਂ ਮੈਸੇਜ ਕਰਦੀਆਂ ਹਨ ਅਤੇ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਦਾ ਤਾਂ ਕੁੜੀਆਂ ਨੂੰ ਬਹੁਤ ਗੁੱਸਾ ਆਉਂਦੈ ਬਹੁਤ ਸਾਰੇ ਮੁੰਡੇ ਹਰ ਗੱਲ 'ਤੇ ਬਹਿਸ ਕਰਨ ਲੱਗ ਪੈਂਦੇ ਹਨ, ਕੁੜੀਆਂ ਹਰ ਛੋਟੀ-ਛੋਟੀ ਗੱਲ 'ਤੇ ਗੁੱਸਾ ਕਰਨਾ ਅਤੇ ਲੜਨਾ ਪਸੰਦ ਨਹੀਂ ਕਰਦੀਆਂ ਕੁੱਝ ਮੁੰਡਿਆਂ ਦਾ ਸੁਭਾਅ ਅਜਿਹਾ ਹੁੰਦਾ ਕਿ ਉਹ ਕੁੜੀਆਂ ਦੀ ਬਿਲਕੁਲ ਵੀ ਇੱਜ਼ਤ ਨਹੀਂ ਕਰਦੇ। ਕੁੜੀਆਂ ਨੂੰ ਅਜਿਹੇ ਮੁੰਡੇ ਬਿਲਕੁਲ ਵੀ ਪਸੰਦ ਨਹੀਂ ਹੁੰਦੇ ਕਈ ਵਾਰ ਲੜਕੇ ਆਪਣੇ ਪਾਰਟਨਰ ਦੇ ਕਰੀਅਰ ਨੂੰ ਅਹਿਮੀਅਤ ਨਹੀਂ ਦਿੰਦੇ, ਜਿਸ ਕਾਰਨ ਉਹ ਆਪਣੀ ਪ੍ਰੇਮਿਕਾ ਦੇ ਗੁੱਸੇ ਦਾ ਸ਼ਿਕਾਰ ਹੋ ਸਕਦੇ ਹਨ