ਆਪਣੇ ਚਿਹਰੇ 'ਤੇ ਕੁਦਰਤੀ ਚਮਕ ਪਾਉਣ ਲਈ ਤੁਸੀਂ ਘਰ 'ਚ ਕੌਫੀ ਦੀ ਵਰਤੋਂ ਕਰਕੇ ਆਪਣੇ ਚਿਹਰੇ ਨੂੰ ਖੂਬਸੂਰਤ ਬਣਾ ਸਕਦੇ ਹੋ। ਇਹ ਚਿਹਰੇ ਨੂੰ ਚਮਕਦਾਰ, ਮੁਲਾਇਮ ਅਤੇ ਸੁੰਦਰ ਬਣਾਉਣ ਵਿੱਚ ਕਾਫੀ ਮਦਦ ਕਰੇਗਾ। ਜੇਕਰ ਤੁਸੀਂ ਵੀ ਬੇਦਾਗ ਅਤੇ ਖੂਬਸੂਰਤ ਚਮੜੀ ਪਾਉਣਾ ਚਾਹੁੰਦੇ ਹੋ ਤਾਂ ਕੌਫੀ ਦੀ ਵਰਤੋਂ ਕਰ ਸਕਦੇ ਹੋ। ਕੌਫੀ 'ਚ ਮੌਜੂਦ ਐਂਟੀਆਕਸੀਡੈਂਟ ਅਤੇ ਕੈਫੀਨ ਚਮੜੀ ਨੂੰ ਚਮਕਦਾਰ ਬਣਾਉਣ 'ਚ ਮਦਦ ਕਰਦੇ ਹਨ। ਕੌਫੀ ਤੋਂ ਸਕਰਬ ਬਣਾਉਣ ਲਈ ਦੋ ਚੱਮਚ ਗਰਾਊਂਡ ਕੌਫੀ, ਇੱਕ ਚੱਮਚ ਦਹੀਂ ਅਤੇ ਅੱਧਾ ਚੱਮਚ ਸ਼ਹਿਦ ਮਿਲਾ ਕੇ ਪੇਸਟ ਬਣਾਓ। ਕੌਫੀ ਫੇਸ ਮਾਸਕ ਬਣਾਇਆ ਜਾ ਸਕਦਾ ਹੈ ਇਸ ਲਈ ਇੱਕ ਚੱਮਚ ਐਲੋਵੇਰਾ ਜੈੱਲ ਅਤੇ ਅੱਧਾ ਚੱਮਚ ਹਲਦੀ ਪਾਊਡਰ ਨੂੰ ਪੀਸ ਕੇ ਕੌਫੀ ਵਿੱਚ ਮਿਲਾ ਕੇ ਪੇਸਟ ਬਣਾ ਲਓ। ਕੌਫੀ ਆਈ ਮਾਸਕ ਲਈ, ਕੌਫੀ ਟੀ ਬੈਗਸ ਨੂੰ ਠੰਡੇ ਪਾਣੀ ਵਿਚ ਭਿਓ ਕੇ 10 ਮਿੰਟਾਂ ਲਈ ਫਰਿੱਜ ਵਿਚ ਰੱਖੋ ਫਿਰ ਇਨ੍ਹਾਂ ਟੀ ਬੈਗਾਂ ਨੂੰ 15 ਮਿੰਟ ਲਈ ਆਪਣੀਆਂ ਅੱਖਾਂ 'ਤੇ ਰੱਖੋ। ਕੌਫੀ ਦੀ ਵਰਤੋਂ ਕਰਨ ਤੋਂ ਪਹਿਲਾਂ, ਪੈਚ ਟੈਸਟ ਕਰੋ, ਕਿਉਂਕਿ ਕੁਝ ਲੋਕਾਂ ਨੂੰ ਇਸ ਤੋਂ ਐਲਰਜੀ ਹੋ ਸਕਦੀ ਹੈ।