ਕੁਝ ਲੋਕ ਮੰਨਦੇ ਨੇ ਕਿ ਜੇ ਉਹ ਸਵੇਰੇ ਉੱਠ ਕੇ ਚਾਹ ਨਹੀਂ ਪੀਂਦੇ ਤਾਂ ਉਹ ਆਲਸ ਮਹਿਸੂਸ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਬੈੱਡ ਟੀ ਦਾ ਸੇਵਨ ਕਰਨਾ ਵੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜੇ ਤੁਹਾਨੂੰ ਬੈੱਡ ਟੀ ਪੀਣ ਦੀ ਆਦਤ ਹੈ ਤਾਂ ਇਹ ਤੁਹਾਡੇ ਪੇਟ ਲਈ ਹਾਨੀਕਾਰਕ ਹੈ। ਇਸ ਨਾਲ ਗੈਸ, ਪੇਟ ਦਰਦ, ਐਸੀਡਿਟੀ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬੈੱਡ ਟੀ ਪੀਣ ਨਾਲ ਦਿਲ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਚਾਹ 'ਚ ਕੈਫੀਨ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਸਕਦਾ ਹੈ। ਬੈੱਡ ਟੀ ਪੀਣ ਨਾਲ ਦੰਦਾਂ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਚਾਹ ਵਿੱਚ ਟੈਨਿਨ ਹੁੰਦੇ ਨੇ ਜੋ ਦੰਦਾਂ ਲਈ ਨੁਕਸਾਨਦੇਹ ਹੋ ਸਕਦੇ ਹਨ ਖਾਸ ਕਰਕੇ ਜਦੋਂ ਤੁਸੀਂ ਇਸਨੂੰ ਖਾਲੀ ਪੇਟ ਪੀਂਦੇ ਹੋ। ਇਹ ਦੰਦਾਂ 'ਤੇ ਕੀਟਾਣੂਆਂ ਨੂੰ ਵੀ ਵਧਾ ਸਕਦਾ ਹੈ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਤੁਹਾਨੂੰ ਬੈੱਡ ਟੀ ਪੀਣ ਤੋਂ ਬਚਣਾ ਚਾਹੀਦਾ ਹੈ।