ਹਲਦੀ ਸਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਹਲਦੀ ਨੂੰ ਚਿਹਰੇ ਉੱਤੇ ਲਾਉਣ ਦੇ ਬਹੁਤ ਫ਼ਾਇਦੇ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਚਿਹਰੇ ਉੱਤੇ ਹਲਦੀ ਲਾਉਣ ਨਾਲ ਚਮੜੀ ਉੱਤੇ ਕਾਲਾਪਣ ਖ਼ਤਮ ਹੋ ਜਾਂਦਾ ਹੈ। ਹਲਦੀ ਵਿੱਚ ਐਂਟੀਬੈਕਟੀਰੀਅਲ ਤੇ ਐਂਟੀ ਇੰਫਲਾਮੇਟਰੀ ਗੁਣ ਹੁੰਦੇ ਹਨ ਜੋ ਫਿਨਸੀਆਂ ਨੂੰ ਦੂਰ ਕਰਦੇ ਹਨ। ਹਲਦੀ ਲਾਉਣ ਨਾਲ ਚਿਹਰੇ ਉੱਤੇ ਪਈਆਂ ਝੁਰੜੀਆਂ ਦੂਰ ਹੋ ਜਾਂਦੀਆਂ ਹਨ ਇਸ ਨੂੰ ਲਾਉਣ ਨਾਲ ਚਿਹਰੇ ਉਤੇ ਕੁਦਰਤੀ ਨਿਖਾਰ ਆ ਜਾਂਦਾ ਹੈ। ਇਸ ਨਾਲ ਚਿਹਰੇ ਉੱਤੇ ਲੱਗੀ ਗੰਦਗੀ ਸਾਫ਼ ਹੋ ਜਾਂਦੀ ਹੈ। ਇਹ ਡ੍ਰਾਈ ਸਕਿਨ ਤੇ ਟੈਨਿੰਗ ਨੂੰ ਵੀ ਦੂਰ ਕਰਦੀ ਹੈ।