ਕਿਸੇ ਨੂੰ ਰੋਟੀ ਬਹੁਤ ਪਸੰਦ ਹੁੰਦੀ ਹੈ। ਉੱਥੇ ਹੀ ਕਈਆਂ ਨੂੰ ਚੌਲ ਬੇਹੱਦ ਪਸੰਦ ਹੁੰਦੇ ਹਨ। ਭਾਰਤ ਵਿੱਚ ਹੀ ਕੁਝ ਹਿੱਸੇ ਅਜਿਹੇ ਹਨ ਜਿੱਥੇ ਰੋਟੀ ਨਹੀਂ ਬਣਦੀ। ਪਰ ਦੇਸ਼ ਦੀ ਹਰ ਜਗ੍ਹਾ ਉੱਤੇ ਤੁਹਾਨੂੰ ਚੌਲ ਖਾਣ ਨੂੰ ਜ਼ਰੂਰ ਮਿਲ ਜਾਣਗੇ। ਜੇ ਗੱਲ ਕਰੀਏ ਕਿ ਦੋਵਾਂ ਵਿੱਚੋਂ ਕਿਸ ਵਿੱਚ ਜ਼ਿਆਦਾ ਕੈਲੋਰੀ ਹੁੰਦੀ ਹੈ ਇੱਕ ਕੱਪ ਚੌਲ ਵਿੱਚ ਤਕਰੀਬਨ 165 ਕੈਲੋਰੀ ਪਾਈ ਜਾਂਦੀ ਹੈ। ਉੱਥੇ ਹੀ ਜੇ ਗੱਲ ਰੋਟੀ ਦੀ ਕੀਤੀ ਜਾਵੇ ਤਾਂ ਰੋਟੀ ਵਿੱਚ 140 ਕੈਲੋਰੀ ਪਾਈ ਜਾਂਦੀ ਹੈ। ਚੌਲ ਵਿੱਚ ਕਾਰਬੋਹਾਈਡ੍ਰੇਟ ਤੇ ਪ੍ਰੋਟੀਨ ਦੀ ਠੀਕ-ਠਾਕ ਮਾਤਰਾ ਪਾਈ ਜਾਂਦੀ ਹੈ। ਉੱਥੇ ਹੀ ਰੋਟੀ ਵਿੱਚ ਪੋਟਾਸ਼ੀਅਮ, ਆਇਰਨ, ਕੈਲਸ਼ੀਅਮ ਤੇ ਫਾਸਫੋਰਸ ਪਾਏ ਜਾਂਦੇ ਹਨ।