ਲੌਂਗ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਤੇ ਔਸ਼ਧੀ ਦੇ ਗੁਣ ਪਾਏ ਜਾਂਦੇ ਹਨ। ਲੌਂਗ ਵਿੱਚ ਮੌਜੂਦ ਐਂਟੀਆਕਸੀਡੈਂਟ ਤੇ ਐਂਟੀ ਇੰਫਲੇਮੇਟਰੀ ਗੁਣ ਪਾਚਨ ਨੂੰ ਬਿਹਤਰ ਬਣਾਉਂਦੇ ਹਨ। ਲੌਂਗ ਵਿੱਚ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਹੁੰਦੇ ਹਨ। ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ। ਲੌਂਗ ਵਿੱਚ ਯੁਜੇਨਾਲ ਨਾਮਕ ਦਰਦ ਨਿਵਾਰਕ ਤੱਤ ਪਾਇਆ ਜਾਂਦਾ ਹੈ। ਲੌਂਗ ਵਿੱਚ ਯੁਜੈਨਾਲ ਹੁੰਦਾ ਹੈ ਜੋ ਦੰਦਾਂ ਦੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਲੌਂਗ ਵਿੱਚ ਐਂਟੀਬੈਕਟੀਰੀਅਲ ਤੇ ਐਂਟੀਫੰਗਲ ਗੁਣ ਹੁੰਦੇ ਹਨ ਜੋ ਸਰਦੀ ਤੇ ਖੰਘ ਤੋਂ ਰਾਹਤ ਦਵਾਉਂਦੇ ਹਨ। ਲੌਂਗ ਵਿੱਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਮੂੰਹ ਵਿੱਚੋਂ ਬਦਬੂ ਘੱਟ ਕਰਨ ਵਿੱਚ ਮਦਦ ਕਰਦੇ ਹਨ।