ਦਿਲ ਨਾਲ ਜੁੜੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਪਿੱਛੇ ਦਾ ਕਾਰਨ ਖ਼ਰਾਬ ਲਾਈਫਸਟਾਇਲ ਤੇ ਖਾਣਪਾਨ ਹੁੰਦਾ ਹੈ। heart attack ਤੋਂ ਪਹਿਲਾਂ ਸੀਨੇ ਵਿੱਚ ਭਾਰੀਪਨ, ਜਕੜਣ ਜਾਂ ਦਬਾਅ ਮਹਿਸੂਸ ਹੋ ਸਕਦਾ ਹੈ। ਮੋਢੇ, ਹੱਥ, ਢੂਹੀ, ਧੌਣ ਜਾਂ ਜਬੜਿਆਂ ਵਿੱਚ ਦਰਦ ਮਹਿਸੂਸ ਹੋਣ ਲਗਦਾ ਹੈ। ਇਹ ਦਰਦ ਅਕਸਰ ਖੱਬੇ ਹੱਥ ਵਿੱਚ ਫੈਲਦਾ ਹੈ। ਥੋੜੀ ਜਿਹੀ ਮਿਹਨਤ ਤੋਂ ਬਾਅਦ ਸਾਹ ਫੁੱਲਣਾ ਜਾਂ ਸਾਹ ਲੈਣ ਵਿੱਚ ਦਿੱਕਤ ਆਉਣਾ ਹੈ। ਬਿਨਾਂ ਕਿਸੇ ਸਰੀਰਿਕ ਕਸਰਤ ਦੇ ਅਚਾਨਕ ਠੰਡਾਂ ਜਾਂ ਚਿਪਚਿਪਾ ਪਸੀਨਾ ਆਉਣਾ ਜ਼ਿਆਦਾ ਧਕਾਵਟ ਤੇ ਕਮਜ਼ੋਰੀ ਮਹਿਸੂਸ ਹੋਣਾ, ਖ਼ਾਸਕਰ ਮਹਿਲਾਵਾਂ ਵਿੱਚ ਇਹ ਸੰਕੇਤ ਦਿਖਾਈ ਦਿੰਦੇ ਹਨ। ਜੇ ਤੁਹਾਨੂੰ ਵੀ ਇਨ੍ਹਾਂ ਵਿੱਚੋਂ ਕੋਈ ਲੱਛਣ ਮਹਿਸੂਸ ਹੋ ਰਿਹਾ ਹੈ ਤਾਂ ਤੁਸੀਂ ਜ਼ਰੂਰ ਡਾਕਟਰ ਨਾਲ ਸਪੰਰਕ ਕਰੋ