ਕਿਰਲੀਆਂ ਨੂੰ ਘਰ ਤੋਂ ਭਜਾਉਣ ਦਾ ਦੇਸੀ ਉਪਾਅ, ਕਦੇ ਨਹੀਂ ਆਉਣਗੀਆਂ ਦੁਬਾਰਾ ਕੰਧ 'ਤੇ 5-6 ਮੋਰ ਦੇ ਖੰਭ ਚਿਪਕਾ ਦਿਓ। ਕਿਰਲੀਆਂ ਮੋਰ ਦੇ ਖੰਭ ਦੇਖਦਿਆਂ ਹੀ ਭੱਜ ਜਾਂਦੀਆਂ ਹਨ। ਆਂਡੇ ਦੇ ਖ਼ਾਲੀ ਛਿਲਕਿਆਂ ਨੂੰ ਘਰ 'ਚ ਉੱਚਾਈ 'ਤੇ ਰੱਖ ਦਿਓ। ਇਸ ਦੀ ਗੰਧ ਤੋਂ ਕਿਰਲੀਆਂ ਦੂਰ ਭੱਜਦੀਆਂ ਹਨ। ਕੌਫੀ ਪਾਊਡਰ ਨੂੰ ਮਿਲਾ ਕੇ ਗੋਲ਼ੀਆਂ ਬਣਾ ਲਓ। ਇਨ੍ਹਾਂ ਨੂੰ ਘਰ ਦੇ ਹਰ ਕੋਨੇ ਅਤੇ ਉਨ੍ਹਾਂ ਥਾਵਾਂ 'ਤੇ ਰੱਖੋ, ਜਿੱਥੇ ਕਿਰਲੀਆਂ ਸਭ ਤੋਂ ਜ਼ਿਆਦਾ ਲੁਕਦੀਆਂ ਹਨ। ਇਨ੍ਹਾਂ ਗੋਲ਼ੀਆਂ ਨੂੰ ਖਾਣ ਨਾਲ ਜਾਂ ਤਾਂ ਕਿਰਲੀਆਂ ਮਰ ਜਾਣਗੀਆਂ ਜਾਂ ਭੱਜ ਜਾਣਗੀਆਂ। ਕਮਰੇ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ 'ਤੇ ਲਸਣ ਬੰਨ੍ਹ ਕੇ ਲਟਕਾ ਦਿਓ। ਨੈਪਥਲੀਨ ਦੀਆਂ ਗੋਲੀਆਂ ਵਾਰਡਰੋਬ, ਪਾਣੀ ਦੇ ਸਿੰਕ, ਦਰਵਾਜ਼ਿਆਂ ਅਤੇ ਖਿੜਕੀਆਂ ਕੋਲ ਰੱਖੋ। ਕਿਰਲੀਆਂ 'ਤੇ ਬਰਫ਼ ਵਾਲਾ ਠੰਢਾ ਪਾਣੀ ਸਪਰੇਅ ਕਰੋ। ਘਰ ਦੇ ਸਾਰੇ ਦਰਵਾਜ਼ਿਆਂ ਕੋਲ ਫਿਨਾਇਲ ਦੀਆਂ ਗੋਲ਼ੀਆਂ ਰੱਖੋ। ਫਿਨਾਇਲ ਦੀ ਗੰਧ ਕਾਰਨ ਕਿਰਲੀਆਂ ਨੇੜੇ ਨਹੀਂ ਆਉਂਦੀਆਂ।