ਨਹਾਉਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਸਾਡਾ ਸਰੀਰ ਗੰਦਗੀ ਤੇ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ। ਆਓ ਜਾਣਗੇ ਹਾਂ ਕਿ ਦਿਨ ਵਿੱਚ ਦੋ ਵਾਰ ਨਹਾਉਣਾ ਕਿੰਨਾ ਸਹੀ ਹੈ। ਗਰਮੀਆਂ ਦੇ ਮੌਸਮ ਵਿੱਚ ਦੋ ਵਾਰ ਨਹਾਉਣਾ ਠੀਕ ਹੁੰਦਾ ਹੈ। ਜੇ ਤੁਸੀਂ ਦੋ ਵਾਰ ਤੋਂ ਜ਼ਿਆਦਾ ਨਹਾਉਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਚਮੜੀ ਜ਼ਰੂਰਤ ਤੋਂ ਜ਼ਿਆਦਾ ਰੁੱਖੀ ਹੋ ਸਕਦੀ ਹੈ। ਚਮੜੀ ਉੱਤੇ ਖੁਰਕ ਹੋਣੀ ਸ਼ੁਰੂ ਹੋ ਜਾਂਦੀ ਹੈ। ਦੋ ਵਾਰ ਤੋਂ ਜ਼ਿਆਦਾ ਨਹਾਉਣਾ ਨਾਲ ਸਾਡੇ ਵਾਲ ਹੀ ਖ਼ਰਾਬ ਹੋ ਸਕਦੇ ਹਨ। ਅਜਿਹੇ ਵਿੱਚ ਡੈਂਡਰਫ਼ ਦਾ ਖਤਰਾ ਵੀ ਵਧ ਜਾਂਦਾ ਹੈ।