ਗਰਮੀਆਂ ਦੇ ਮੌਸਮ ਵਿਚ ਮੱਛਰ ਇਕ ਵੱਡੀ ਸਮੱਸਿਆ ਹੁੰਦੀ ਹੈ।



ਇਹ ਮੱਛਰ ਕਈ ਤਰ੍ਹਾਂ ਦੀਆਂ ਛੂਤ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ।



ਮੱਛਰ ਦੇ ਕੱਟਣ ਨਾਲ ਗੰਭੀਰ ਖਾਰਸ਼, ਜ਼ਖ਼ਮ, ਧੱਫੜ ਆਦਿ ਹੋ ਜਾਂਦੇ ਹਨ।



ਇਸ ਦੇ ਨਾਲ ਹੀ ਮਲੇਰੀਆ, ਡੇਂਗੂ, ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ।



ਤੁਸੀਂ ਘਰੇਲੂ ਉਪਾਅ ਨੂੰ ਅਪਣਾ ਕੇ ਵੀ ਮੱਖੀ-ਮੱਛਰਾਂ ਨੂੰ ਆਸਾਨੀ ਨਾਲ ਘਰ ਤੋਂ ਬਾਹਰ ਭਜਾ ਸਕਦੇ ਹੋ।



ਨਿੰਮ ਮੱਖੀ-ਮੱਛਰਾਂ ਨੂੰ ਸਰੀਰ ਤੋਂ ਦੂਰ ਰੱਖਣ ਦਾ ਕੰਮ ਕਰਦਾ ਹੈ।ਮੱਛਰਾਂ ਨੂੰ ਖੁਦ ਤੋਂ ਦੂਰ ਰੱਖਣ ਲਈ ਨਿੰਮ ਦੇ ਤੇਲ 'ਚ ਨਾਰੀਅਲ ਦਾ ਤੇਲ ਮਿਲਾ ਕੇ ਆਪਣੇ ਸਰੀਰ 'ਤੇ ਲਗਾ ਲਓ।



ਤੁਲਸੀ ਦਾ ਪੌਦਾ ਤਾਂ ਹਰ ਘਰ 'ਚ ਮੌਜੂਦ ਹੁੰਦਾ ਹੈ ਇਸ ਦੀ ਮਹਿਕ ਨਾਲ ਵੀ ਮੱਛਰ ਦੂਰ ਰਹਿੰਦੇ ਹਨ।



ਲਸਣ ਦੀ ਕਲੀਆਂ ਨੂੰ ਦੀਵਾਰਾਂ ਦੇ ਕੋਨਿਆਂ 'ਤੇ ਜਾਂ ਜਿੱਥੇ ਮੱਛਰ ਅਤੇ ਮੱਖੀਆਂ ਜ਼ਿਆਦਾ ਹੁੰਦੀਆਂ ਹਨ ਉੱਥੇ ਰੱਖ ਦਿਓ। ਇਸ ਦੀ ਮਹਿਕ ਨਾਲ ਵੀ ਮੱਛਰ ਘਰ ਦੇ ਆਲੇ-ਦੁਆਲੇ ਨਹੀਂ ਭਟਕਦੇ।



ਤੁਸੀਂ ਚਾਹੋ ਤਾਂ ਲਸਣ ਦੀਆਂ ਕਲੀਆਂ ਨੂੰ ਪੀਸ ਕੇ ਵੀ ਘਰ 'ਚ ਇਸ ਦਾ ਛੜਕਾਅ ਕਰ ਸਕਦੇ ਹੋ।



ਲੈਵੇਂਡਰ ਇਕ ਅਜਿਹਾ ਫੁੱਲ ਹੈ ਜੋ ਗਰਮੀਆਂ ਦੇ ਮੌਸਮ 'ਚ ਆਸਾਨੀ ਨਾਲ ਘਰ 'ਚ ਉਗਾਇਆ ਜਾ ਸਕਦਾ ਹੈ।ਇਹ ਪੌਦਾ ਮੱਛਰਾਂ ਨੂੰ ਘਰ ਤੋਂ ਦੂਰ ਰੱਖਦਾ ਹੈ।