ਹਿੰਦੂ ਚਾਹ ਤੇ ਮੁਸਲਮਾਨ ਚਾਹ ਵਿਚਾਲੇ ਦਾ ਕੀ ਮਾਜ਼ਰਾ ਹੈ। ਕੀ ਤੁਹਾਨੂੰ ਪਤਾ ਹੈ ਕਿ ਇਹ ਮਾਮਲਾ ਕਦੋਂ ਤੇ ਕਿਉਂ ਸ਼ੁਰੂ ਕੀਤਾ ਗਿਆ। ਦਰਅਸਲ, ਇਹ ਸਭ ਅੰਗਰੇਜ਼ਾਂ ਦੇ ਵੇਲੇ ਸ਼ੁਰੂ ਹੋਇਆ ਸੀ। ਇਸ ਚਾਹ ਦਾ ਜ਼ਿਕਰ ਗਾਂਧੀ ਦੀ ਕਿਤਾਬ ਹਿੰਦ ਸਵਰਾਜ ਵਿੱਚ ਵੀ ਕੀਤਾ ਗਿਆ ਹੈ। ਜਦੋਂ ਆਜ਼ਾਦ ਹਿੰਦ ਫੌਜ ਦੇ ਲੋਕਾਂ ਨੂੰ ਅੰਗਰੇਜ਼ਾਂ ਨੇ ਗ੍ਰਿਫ਼ਤਾਰ ਕਰ ਲਿਆ ਸੀ ਤਾਂ ਉਨ੍ਹਾਂ ਨੂੰ ਇੱਕ ਕਿਲੇ ਦੇ ਵਿੱਚ ਬੰਦ ਕਰ ਦਿੱਤਾ। ਉਸ ਵੇਲੇ ਅੰਗਰੇਜ਼ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੰਢਣ ਦੀ ਕੋਸ਼ਿਸ਼ ਕਰਦੇ ਸਨ। ਉਸ ਵੇਲੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੱਖੋ-ਵੱਖਰੀ ਚਾਹ ਦਿੱਤੀ ਜਾਂਦੀ ਸੀ। ਹਾਲਾਂਕਿ ਜੇਲ੍ਹ ਵਿੱਚ ਬੰਦ ਆਜ਼ਾਦੀ ਘੁਲਾਈਟੇ ਚਾਹ ਨੂੰ ਇੱਕ ਵੱਡੇ ਭਾਂਡੇ ਵਿੱਚ ਮਿਲਾਕੇ ਪੀਂਦੇ ਸਨ। ਇਹ ਕਿੱਸਾ ਬਾਹਰ ਆ ਕੇ ਆਜ਼ਾਦ ਹਿੰਦ ਫੌਜ ਦੇ ਲੋਕਾਂ ਨੇ ਗਾਂਧੀ ਨੂੰ ਦੱਸਿਆ ਸੀ।