Typhoid ਇੱਕ ਬੈਕਟੀਰੀਅਲ ਬਿਮਾਰੀ ਹੈ ਇਹ ਦੂਸ਼ਿਤ ਪਾਣੀ ਤੇ ਖ਼ਰਾਬ ਭੋਜਣ ਖਾਣ ਨਾਲ ਸਰੀਰ ਵਿੱਚ ਫੈਲਦਾ ਹੈ। Typhoid ਦੇ ਦੌਰਾਨ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਨਹੀਂ ਤਾਂ ਸਿਹਤ ਹੋਰ ਵਿਗੜ ਸਕਦੀ ਹੈ। Typhoid ਦੌਰਾਨ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ ਅਜਿਹੇ ਵਿੱਚ ਚਿੱਟੇ ਚੌਲ ਖਾਣੇ ਚਾਹੀਦੇ ਹਨ। ਇਹ ਆਸਾਨੀ ਨਾਲ ਸਰੀਰ ਵਿੱਚ ਪਚ ਜਾਂਦੇ ਹਨ ਤੇ ਸਰੀਰ ਨੂੰ ਲੌਂੜੀਦੀ ਊਰਜਾ ਦਿੰਦੇ ਹਨ। Typhoid ਦੇ ਮਰੀਜ਼ਾ ਨੂੰ ਆਲੂ, ਗਾਜਰ, ਹਰੀਆਂ ਸਬਜ਼ੀਆਂ ਤੇ ਚੁਕੰਦਰ ਦਾ ਸੇਵਨ ਕਰਨਾ ਚਾਹੀਦਾ ਹੈ। ਸਬਜ਼ੀਆਂ ਪਚਾਉਣ ਵਿੱਚ ਸੌਖੀਆ ਹੁੰਦੀਆਂ ਹਨ ਤੇ ਇਸ ਨਾਲ ਵਿਟਾਮਿਨ ਤੇ ਮਿਨਰਲਸ ਮਿਲਦੇ ਹਨ। Typhoid ਵਿੱਚ ਕੇਲਾ ਤੇ ਖਰਬੂਜਾ ਖਾਣਾ ਚਾਹੀਦਾ ਹੈ ਜੋ ਕਿ ਸਰੀਰ ਨੂੰ ਹਾਈਡ੍ਰੇਟ ਰੱਖਦੇ ਹਨ। ਇਸ ਵਿੱਚ ਫਾਈਬਰ ਹੁੰਦੇ ਹਨ ਜੋ ਕਿ ਪਾਚਨ ਪ੍ਰਕੀਰਿਆ ਨੂੰ ਸਹੀ ਰੱਖਦੇ ਹਨ। Typhoid ਦੇ ਮਰੀਜ਼ਾਂ ਨੂੰ ਦੁੱਧ ਤੇ ਹਰਬਲ ਚਾਹ ਪੀਣੀ ਚਾਹੀਦੀ ਹੈ ਜੋ ਕਿ ਸਰੀਰ ਨੂੰ ਐਨਰਜੀ ਦਿੰਦੀ ਹੈ। ਇਸ ਤੋਂ ਇਲਾਵਾ ਨਾਰੀਅਲ ਪਾਣੀ ਵੀ ਪੀਣਾ ਚਾਹੀਦੀ ਹੈ ਜੋ ਕਿ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦਾ ਹੈ।