ਦਹੀਂ ਨੂੰ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਜੇ ਇਸ ਨੂੰ ਗੁੜ ਨਾਲ ਖਾਦਾ ਜਾਵੇ ਤਾਂ ਹੋਰ ਵੀ ਲਾਹੇਵੰਦ ਹੈ।

Published by: ਗੁਰਵਿੰਦਰ ਸਿੰਘ

ਦਹੀਂ ਵਿੱਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਬੀ6 ਤੇ ਵਿਟਾਮਿਨ ਬੀ12 ਵਰਗੇ ਪੋਸ਼ਕ ਤੱਤ ਹਨ।

ਉੱਥੇ ਹੀ ਗੁੜ ਵਿੱਚ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਫੋਲਿਕ ਐਸਿਡ ਤੇ ਆਇਰਨ ਹੁੰਦੇ ਹਨ।

Published by: ਗੁਰਵਿੰਦਰ ਸਿੰਘ

ਗੁੜ ਤੇ ਦਹੀਂ ਨੂੰ ਮਿਲਾਕੇ ਖਾਣ ਨਾਲ ਤੁਹਾਨੂੰ ਬਹੁਤ ਫ਼ਾਇਦਾ ਮਿਲ ਸਕਦਾ ਹੈ।

ਦਹੀਂ ਤੇ ਗੁੜ ਨੂੰ ਇੱਕੋ ਵੇਲੇ ਖਾਣ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਦਹੀਂ ਤੇ ਗੁੜ ਖਾਣ ਨਾਲ ਖ਼ੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ ਜੋ ਕਿ ਕਾਫੀ ਲਾਹੇਵੰਦ ਸੌਦਾ ਹੈ।

ਦਹੀਂ ਤੇ ਗੁੜ ਵਿੱਚ ਕੈਲਸ਼ੀਅਮ ਹੁੰਦਾ ਹੈ ਤੇ ਇਹ ਹੱਡੀਆਂ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ।



ਜੇ ਬੀਪੀ ਦੀ ਕੋਈ ਦਿੱਕਤ ਹੈ ਤਾਂ ਅਜਿਹੀ ਸਥਿਤੀ ਵਿੱਚ ਵੀ ਗੁੜ ਤੇ ਦਹੀਂ ਦਾ ਸੇਵਨ ਤੁਹਾਡੇ ਲਈ ਲਾਹੇਵੰਦ ਹੋਵੇਗਾ।