ਡ੍ਰਾਈ ਫਰੂਟ ਸਿਹਤ ਲਈ ਕਾਫੀ ਚੰਗੇ ਹੁੰਦੇ ਹਨ ਇਨ੍ਹਾਂ ਵਿੱਚ ਪ੍ਰੋਟੀਨ ਵਿਟਾਮਿਨ, ਮਿਨਰਲਸ ਤੇ ਹੋਰ ਕਈ ਪੋਸ਼ਕ ਤੱਤ ਹੁੰਦੇ ਹਨ।

Published by: ਗੁਰਵਿੰਦਰ ਸਿੰਘ

ਇਸ ਚ ਸਭ ਤੋਂ ਪਹਿਲਾਂ ਨਾਂਅ ਬਾਦਾਮ ਦਾ ਆਉਂਦਾ ਹੈ ਇਸ ਲਈ ਹਰ ਕਿਸੇ ਨੂੰ ਇਹ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਹਾਲਾਂਕਿ ਇਸ ਨੂੰ ਲੈ ਭੰਬਲਭੂਸਾ ਰਹਿੰਦਾ ਹੈ ਕਿ ਇੱਕ ਦਿਨ ਵਿੱਚ ਕਿੰਨੇ ਬਾਦਾਮ ਖਾਣੇ ਤੁਹਾਡੀ ਸਿਹਤ ਲਈ ਜ਼ਰੂਰੀ ਹਨ।

Published by: ਗੁਰਵਿੰਦਰ ਸਿੰਘ

ਬਾਦਾਮ ਵਿਟਾਮਿਨ ਤੇ ਖਣਿਜਾਂ ਦਾ ਇੱਕ ਚੰਗਾ ਸਰੋਤ ਹੈ ਜੋ ਤੁਹਾਡੀ ਸਿਹਤ ਨੂੰ ਨਿਖਾਰਦੇ ਹਨ।

ਇਸ ਵਿੱਚ ਵਿਟਾਮਿਨ ਈ, ਮੈਗਨੀਸ਼ੀਅਮ, ਮੈਗਨੀਜ, ਕੌਪਰ, ਆਇਰਨ ਵੀ ਹੁੰਦੇ ਹਨ।

Published by: ਗੁਰਵਿੰਦਰ ਸਿੰਘ

ਬਾਦਾਮ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਮੋਟੈਬਲਿਜ਼ਮ ਤੇਜ਼ ਕਰਦੇ ਹਨ ਜੋ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ।

Published by: ਗੁਰਵਿੰਦਰ ਸਿੰਘ

ਬਾਦਾਮ ਖਾਣ ਨਾਲ ਚਮੜੀ ਲੰਬੇ ਸਮੇਂ ਤੱਕ ਜਵਾਨ ਰਹਿੰਦੀ ਹੈ।

ਵੈਸੇ ਤਾਂ ਹਰ ਕੋਈ ਬਾਦਾਮ ਖਾ ਸਕਦਾ ਹੈ ਪਰ ਇਸ ਨੂੰ ਉਮਰ, ਵਜ਼ਨ, ਸਿਹਤ ਦੇ ਹਿਸਾਬ ਨਾਲ ਖਾਣਾ ਚਾਹੀਦਾ ਹੈ।



ਅਜਿਹਾ ਕਿਹਾ ਜਾਂਦਾ ਹੈ ਕਿ ਵਿਅਕਤੀ 20 ਤੋਂ 23 ਬਾਦਾਮ ਆਸਾਨੀ ਨਾਲ ਖਾ ਸਕਦਾ ਹੈ ।



ਹਾਲਾਂਕਿ ਇਹ ਇੱਕ ਆਮ ਜਾਣਕਾਰੀ ਹੈ, ਇਸ ਲਈ ਵਧੇਰੇ ਜਾਣਕਾਰੀ ਲਈ ਡਾਕਟਰ ਨਾਲ ਜ਼ਰੂਰ ਸਲਾਹ ਕਰੋ।